ਨਵੀਂ ਦਿੱਲੀ: ਸੁਪਰੀਮ ਕੋਰਟ ਨੇ 2020-21 ਸੈਸ਼ਨ 'ਚ ਮੈਡੀਕਲ ਕੋਰਸਾਂ ਲਈ ਅਖਿਲ ਭਾਰਤ ਕੋਟੇ 'ਚ ਤਾਮਿਲਨਾਡੂ ਵੱਲੋਂ ਛੱਡੀਆਂ ਗਈਆਂ ਸੀਟਾਂ 'ਚ ਸੂਬੇ ਦੇ ਕਾਨੂੰਨ ਤਹਿਤ ਪਿਛੜੇ ਵਰਗਾਂ ਲਈ 50 ਫੀਸਦ ਸੀਟਾਂ ਰਿਜ਼ਰਵ ਨਾ ਕਰਨ ਦੇ ਕੇਂਦਰ ਦੇ ਫੈਸਲੇ ਖਿਲਾਫ ਸਿਆਸੀ ਦਲਾਂ ਦੀਆਂ ਪਟੀਸ਼ਨਾਂ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਜਸਟਿਸ ਐਲ ਨਾਗੇਸ਼ਵਰ ਰਾਵ, ਜਸਟਿਸ ਕ੍ਰਿਸ਼ਨ ਮੁਰਾਰੀ ਤੇ ਜਸਟਿਸ ਐਸ ਰਵੀਂਦਰ ਭੱਟ ਦੀ ਬੈੱਚ ਨੇ ਸਿਆਸੀ ਪਾਰਟੀਆਂ ਦੇ ਵਕੀਲਾਂ ਨੂੰ ਕਿਹਾ ਕਿ ਉਹ ਰਾਹਤ ਲਈ ਮਦਰਾਸ ਹਾਈਕੋਰਟ ਦਾ ਰੁਖ ਕਰਨ।
ਬੈਂਚ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ "ਇਸ ਕੇਸ ਨੂੰ ਵਾਪਸ ਲਓ ਤੇ ਮਦਰਾਸ ਹਾਈਕੋਰਟ ਜਾਓ।"
ਇਨ੍ਹਾਂ ਸਿਆਸੀ ਪਾਰਟੀਆਂ ਨੇ ਮੈਡੀਕਲ ਦੇ ਵਰਤਮਾਨ ਵਿੱਦਿਅਕ ਸੈਸ਼ਨ ਦੌਰਾਨ ਤਾਮਿਲਨਾਡੂ ਵੱਲੋਂ ਛੱਡੀਆਂ ਗਈਆਂ ਸੂਬੇ ਦੇ ਰਿਜ਼ਰਵ ਕਾਨੂੰਨ ਤਹਿਤ ਹੋਰ ਪਿਛੜੇ ਵਰਗਾਂ ਲਈ 50 ਫੀਸਦ ਸਥਾਨ ਰਿਜ਼ਰਵ ਨਾ ਕਰਨ ਦੇ ਕੇਂਦਰ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ।
- ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੇ ਦਿਨ ਮਾੜੇ! ਹੁਣ ਜ਼ਮੀਨ ਘੁਟਾਲੇ 'ਚ ਘਿਰਿਆ ਵਜ਼ੀਰ
- ਬ੍ਰਿਟੇਨ 'ਚ ਸਾਊਥਹਾਲ ਦੀ ਸੜਕ ਦਾ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਮਾਰਗ
- ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਕੋਰੀ ਨਾਂਹ, ਹੁਣ ਕੌਣ ਲਾਊ ਕਾਂਗਰਸ ਦੀ ਬੇੜੀ ਪਾਰ?
- ਫਲਿੱਪਕਾਰਟ ਜ਼ਰੀਏ ਹੋ ਸਕੇਗੀ ਹਵਾਈ ਟਕਟ ਬੁੱਕ, ਦੇਖੋ ਬਿਹਤਰੀਨ ਆਫ਼ਰ
- ਸੁਮੇਧ ਸੈਣੀ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਕੇਸ ਤਬਦੀਲ ਹੋਣ ਦੇ ਆਸਾਰ
- ਹੁਣ ਨਹੀਂ ਪਰਤਣਗੇ ਪਰਵਾਸੀ ਮਜ਼ਦੂਰ, ਪਿੱਤਰੀ ਸੂਬਿਆਂ 'ਚ ਮਿਲੇਗਾ ਰੁਜ਼ਗਾਰ ?
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ