ਚੰਡੀਗੜ੍ਹ: ਹਰਿਆਣਾ 'ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤਹਿਤ ਵੀਰਵਾਰ ਸੂਬੇ 'ਚ 158 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਬਾਅਦ ਸੂਬੇ 'ਚ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਕੁੱਲ ਅੰਕੜਾ 5,737 ਹੋ ਗਿਆ ਹੈ।
ਤਾਜ਼ਾ ਕੇਸਾਂ 'ਚ 90 ਗੁਰੂਗ੍ਰਾਮ 'ਚ, ਫਰੀਦਾਬਾਦ 'ਚ 30, ਅੰਬਾਲਾ 'ਚ 12, ਪਲਵਲ 'ਚ 10, ਪਾਨੀਪਤ 'ਚ ਇਕ, ਜੀਂਦ 'ਚ ਇਕ, ਕਰਨਾਲ 'ਚ 10 ਤੇ ਹਿਸਾਰ 'ਚ ਚਾਰ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਹਰਿਆਣਾ ਚ ਕੁੱਲ 370 ਨਵੇਂ ਕੇਸ ਦਰਜ ਕੀਤੇ ਗਏ ਸਨ। ਗੁਰੂਗ੍ਰਾਮ 'ਚ ਸਭ ਤੋਂ ਵੱਧ ਪੌਜ਼ੇਟਿਵ ਕੇਸ ਆਏ ਹਨ ਜਿੱਥੇ ਕੁੱਲ ਅੰਕੜਾ 2,636 ਹੈ। ਕਰਨਾਲ 'ਚ ਕੁੱਲ ਕੇਸ 118 ਜਦਕਿ ਪਲਵਲ 'ਚ ਅੰਕੜਾ 152 ਹੈ।
- ਇਹ ਵੀ ਪੜ੍ਹੋ: ਕੈਪਟਨ ਦੇ ਮੰਤਰੀਆਂ ਦੇ ਦਿਨ ਮਾੜੇ! ਹੁਣ ਜ਼ਮੀਨ ਘੁਟਾਲੇ 'ਚ ਘਿਰਿਆ ਵਜ਼ੀਰ
- ਪ੍ਰਸ਼ਾਂਤ ਕਿਸ਼ੋਰ ਦੀ ਕੈਪਟਨ ਨੂੰ ਕੋਰੀ ਨਾਂਹ, ਹੁਣ ਕੌਣ ਲਾਊ ਕਾਂਗਰਸ ਦੀ ਬੇੜੀ ਪਾਰ?
- ਫਲਿੱਪਕਾਰਟ ਜ਼ਰੀਏ ਹੋ ਸਕੇਗੀ ਹਵਾਈ ਟਕਟ ਬੁੱਕ, ਦੇਖੋ ਬਿਹਤਰੀਨ ਆਫ਼ਰ
- ਸੁਮੇਧ ਸੈਣੀ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ, ਕੇਸ ਤਬਦੀਲ ਹੋਣ ਦੇ ਆਸਾਰ
- ਹੁਣ ਨਹੀਂ ਪਰਤਣਗੇ ਪਰਵਾਸੀ ਮਜ਼ਦੂਰ, ਪਿੱਤਰੀ ਸੂਬਿਆਂ 'ਚ ਮਿਲੇਗਾ ਰੁਜ਼ਗਾਰ ?
- ਅਮਰੀਕਾ: 24 ਘੰਟਿਆਂ 'ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ