ਨਵੀਂ ਦਿੱਲੀ: ਐਨਫੋਰਸਮੈਂਟ ਡਾਇਰੈਕਟੋਰੇਟ ਨੇ ਹਾਂਗਕਾਂਗ ਤੋਂ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀ ਫਰਮ ਨਾਲ ਸਬੰਧਤ 2,300 ਕਿਲੋਗ੍ਰਾਮ ਪਾਲਿਸ਼ ਕੀਤੇ ਹੀਰੇ ਤੇ ਮੋਤੀ ਭਾਰਤ ਲਿਆਂਦੇ ਹਨ। ਇਨ੍ਹਾਂ ਨੂੰ ਕਾਨੂੰਨ ਤਹਿਤ ਜ਼ਬਤ ਕਰ ਲਿਆ ਗਿਆ ਹੈ। ਇਨ੍ਹਾਂ ਦੀ ਕੀਮਤ 1350 ਕਰੋੜ ਰੁਪਏ ਬਣਦੀ ਹੈ।

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਹਾਂਗਕਾਂਗ ਤੋਂ ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਤੇ ਮੇਹੁਲ ਚੋਕਸੀ ਦੀਆਂ 108 ਕੰਸਾਇਨਮੈਂਟਸ ਲੈ ਆਏ। ਇਨ੍ਹਾਂ ਖੇਪਾਂ ਵਿੱਚ 1350 ਕਰੋੜ ਰੁਪਏ ਦੇ ਕੀਮਤੀ ਗਹਿਣੇ ਹਨ ਤੇ ਇਸ ਦਾ ਭਾਰ ਤਕਰੀਬਨ ਢਾਈ ਟਨ ਹੈ। ਈਡੀ ਨੇ ਕਿਹਾ ਕਿ ਹੀਰੇ, ਮੋਤੀ ਅਤੇ ਚਾਂਦੀ ਦੇ ਗਹਿਣਿਆਂ ਨੂੰ ਹਾਂਗਕਾਂਗ ਦੇ ਇੱਕ ਗੋਦਾਮ ਤੋਂ ਮੁੰਬਈ ਲਿਆਂਦਾ ਗਿਆ ਹੈ। ਇਨ੍ਹਾਂ ਚੋਂ 32 ਖੇਪਾਂ ਨੀਰਵ ਮੋਦੀ ਤੇ 76 ਮੇਹੁਲ ਚੋਕਸੀ ਨਾਲ ਜੁੜੀਆਂ ਹਨ।

ਜਾਂਚ ਏਜੰਸੀ ਨੇ ਕਿਹਾ ਕਿ ਨੀਰਵ ਤੇ ਮੇਹੁਲ ਇਨ੍ਹਾਂ ਕੰਸਾਇਨਮੈਂਟਸ ਨੂੰ ਹਾਂਗਕਾਂਗ ਤੋਂ ਸਾਲ 2018 ਵਿੱਚ ਦੁਬਈ ਭੇਜਣਾ ਚਾਹੁੰਦੇ ਸੀ। ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਈਡੀ ਨੇ ਹਾਂਗਕਾਂਗ ਤੋਂ ਇਨ੍ਹਾਂ ਗਹਿਣਿਆਂ ਨੂੰ ਲੈਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੀ। ਈਡੀ ਚਾਹੁੰਦਾ ਸੀ ਕਿ ਇਹ ਸਾਰੀਆਂ ਸੰਪਤੀਆਂ ਭਾਰਤ ਲਿਆਂਦੀਆਂ ਜਾ ਸਕਣ ਤੇ ਪੀਐਨਬੀ ਘੁਟਾਲੇ ਵਿੱਚ ਜ਼ਬਤ ਕੀਤੀ ਜਾ ਸਕੇ।



ਹੀਰਾ ਵਪਾਰੀ ਨੀਰਵ ਮੋਦੀ (48) ਤੇ ਮੇਹੁਲ ਚੌਕੀ (60) 14,000 ਕਰੋੜ ਦੇ ਪੀਐਨਬੀ ਘੁਟਾਲੇ ਦੇ ਦੋਸ਼ੀ ਹਨ। ਇਹ ਦੋਵੇਂ ਆਪਣੇ ਵਿਰੁੱਧ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ 2018 ਵਿੱਚ ਭਾਰਤ ਭੱਜ ਗਏ ਸੀ। ਈਡੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਉਨ੍ਹਾਂ ਖਿਲਾਫ ਜਾਂਚ ਸ਼ੁਰੂ ਕੀਤੀ ਸੀ। ਨੀਰਵ ਮੋਦੀ ਨੂੰ ਪਿਛਲੇ ਸਾਲ ਲੰਡਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਹ ਆਪਣੀ ਹਵਾਲਗੀ ਖਿਲਾਫ ਕੇਸ ਲੜ ਰਿਹਾ ਹੈ।

ਮੇਹੁਲ ਚੋਕਸੀ ਇਸ ਸਮੇਂ ਐਂਟੀਗੁਆ ਵਿੱਚ ਹੈ। ਉਸ ਨੇ ਬਿਮਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਭਾਰਤ ਨਹੀਂ ਆ ਸਕਦਾ। ਚੌਕਸੀ ਨੇ ਇਸ ਘੁਟਾਲੇ ਦੇ ਬੇਨਕਾਬ ਹੋਣ ਤੋਂ ਪਹਿਲਾਂ ਹੀ ਐਂਟੀਗੁਆ-ਬਾਰਬੂਡਾ ਨਾਗਰਿਕਤਾ ਹਾਸਲ ਕਰ ਲਈ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904