ਨਵੀਂ ਦਿੱਲੀ: ਈ-ਕਾਮਰਸ ਵੈਬਸਾਇਟ ਫਲਿਪਕਾਰਟ ਜ਼ੀਏ ਹੁਣ ਹਵਾਈ ਟਿਕਟ ਵੀ ਬੁੱਕ ਕਰਵਾਈ ਜਾ ਸਕੇਗੀ। ਕੰਪਨੀ ਨੇ ਆਪਣਾ ਫਲਾਇਟ ਪੋਰਟਲ ਲਾਇਵ ਕਰ ਦਿੱਤਾ ਹੈ। ਫਲਿਪਕਾਰਟ ਦੀ ਇਸ ਸੁਵਿਧਾ ਤਹਿਤ ਘਰੇਲੂ ਤੇ ਅੰਤਰਰਾਸ਼ਟਰੀ ਦੋਵੇਂ ਉਡਾਣਾਂ ਲਈ ਟਿਕਟ ਬੁੱਕ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਸਸਤੀ ਟਿਕਟ ਮੁਹੱਈਆ ਕਰਾਉਣ ਲਈ ਪੋਰਟਲ ਸ਼ੁਰੂ ਕੀਤਾ ਗਿਆ ਹੈ।


ਪਹਿਲੀ ਵਾਰ ਟਿਕਟ ਬੁੱਕ ਕਰਨ ਵਾਲੇ ਗਾਹਕ FKNEW10 ਕੂਪਨ ਦੀ ਵਰਤੋਂ ਕਰਕੇ ਟਿਕਟ 'ਤੇ 10 ਫੀਸਦ ਡਿਸਕਾਊਂਟ ਲੈ ਸਕਦੇ ਹਨ। ਇਸ ਤੋਂ ਇਲਾਵਾ FKDOM ਕੂਪਨ ਕੋਡ ਨਾਲ ਘਰੇਲੂ ਉਡਾਣ 'ਤੇ 2500 ਰੁਪਏ ਡਿਸਕਾਊਂਟ ਮਿਲੇਗਾ। ਫਲਿੱਪਕਾਰਟ ਰਾਊਂਡ ਟਰਿੱਪ ਦੀ ਬੁਕਿੰਗ ਤੇ RNDTRIP ਦੀ ਵਰਤੋਂ ਕਰਕੇ 60 ਰੁਪਏ ਰਿਆਇਤ ਮਿਲੇਗੀ। ਇਸ ਤੋਂ ਇਲਾਵਾ FLYTWO ਕੂਪਨ ਕੋਡ ਦੀ ਵਰਤੋਂ ਕਰਕੇ 750 ਰੁਪਏ ਦਾ ਡਿਸਕਾਊਂਟ ਹਾਸਲ ਕੀਤਾ ਜਾ ਸਕਦਾ ਹੈ।


ਫਲਿੱਪਕਾਰਟ ਦੇ ਲਗਾਤਾਰ ਯੂਜ਼ਰਸ ਟਿਕਟ ਬੁਕਿੰਗ 'ਚ ਆਪਣੇ ਸੁਪਰ ਕੁਆਇੰਸ ਦੀ ਵਰਤੋਂ ਵੀ ਕਰ ਸਕਣਗੇ। ਜੇਕਰ ਕਿਸੇ ਕੋਲ ਫਲਿੱਪਕਾਰਟ ਸੁਪਰ ਕੁਆਇੰਸ ਜ਼ਿਆਦਾ ਹਨ ਤਾਂ ਉਹ ਮੁਫਤ ਯਾਤਰਾ ਕਰ ਸਕਦੇ ਹਨ। ਇਸ ਤੋਂ ਇਲਾਵਾ ਵੱਡੀ ਰਾਹਤ ਇਹ ਕਿ ਗਾਹਕ EMI ਜ਼ਰੀਏ ਵੀ ਟਕਟ ਬੁੱਕ ਕਰ ਸਕਣਗੇ। ਇਸ ਲਈ ਟਿਕਟ ਬੁੱਕ ਕਰਾਉਂਦੇ ਸਮੇਂ ਸਿਰਫ਼ 10 ਫੀਸਦ ਰਾਸ਼ੀ ਦਾ ਭਗਤਾਨ ਕਰਨਾ ਹੋਵੇਗਾ।