ਨਵੀਂ ਦਿੱਲੀ: ਜੈਸ਼-ਏ-ਮੁਹਮੰਦ ਦੇ ਮੁਖੀ ਮਸੂਦ ਅਜਹਰ ਨੂੰ ਆਲਮੀ ਅੱਤਵਾਦੀ ਐਲਾਣਨ ਤੋਂ ਬਚਾਉਣ ਲਈ ਚੀਨ ਨੇ ਇੱਕ ਵਾਰ ਫੇਰ ਵੀਟੋ ਪਾਵਰ ਦਾ ਇਸਤੇਮਾਲ ਕੀਤਾ ਹੈ। ਇਸ ‘ਤੇ ਅਮਰੀਕਾ ਨੇ ਚੀਨ ਨੂੰ ਰਾਜਨੀਤਕ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ UNSC ਦੇ ਬਾਕੀ ਮੈਂਬਰਾਂ ਨੂੰ ਹੋਰ ਐਕਸ਼ਨ ਲੈਣ ਲਈ ਮਜਬੂਰ ਹੋਣਾ ਪਵੇਗਾ।


ਚੀਨ ਦੀ ਇਸ ਹਰਕਤ ਨਾਲ ਇੱਕ ਵਾਰ ਫੇਰ ਮਸੂਦ ਆਲਮੀ ਅੱਤਵਾਦੀ ਐਲਾਨੇ ਜਾਣ ਤੋਂ ਬਚ ਗਿਆ। ਚੀਨ ਪਹਿਲਾਂ ਵੀ ਮਸੂਦ ਨੂੰ ਵੀਟੋ ਪਾਵਰ ਦਾ ਇਸਤੇਮਾਲ ਕਰ ਕਰੀ ਵਾਰ ਬਚਾ ਚੁੱਕਿਆ ਹੈ। ਚੀਨ ਦੀ ਇਸ ਵਾਰ ਦੀ ਹਰਕਤ ਨਾਲ ਭਾਰਤੀਆਂ ‘ਚ ਚੀਨ ਪ੍ਰਤੀ ਖਾਸਾ ਗੁੱਸਾ ਹੈ। ਸੋਸ਼ਲ ਮੀਡੀਆ ‘ਤੇ ਚੀਨ ਦੀ ਨਿੰਦਾ ਹੋ ਰਹੀ ਹੈ ਤੇ ਭਾਰਤੀ ਚਾਈਨੀਜ਼ ਪ੍ਰੋਡਕਟ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾ ਰਹੇ ਹਨ।


ਸੋਸ਼ਲ ਮੀਡੀਆ ਟਵਿਟਰ ‘ਤੇ ਵੀ ‘#Boycottchineseproducts’ ਟ੍ਰੈਂਡ ਕਰ ਰਿਹਾ ਹੈ। ਕਈ ਲੋਕਾਂ ਨੇ ਤਾਂ ਚਾਈਨੀਜ਼ ਐਪ ‘ਟੀਕਟੌਕ’ ਨੂੰ ਵੀ ਆਪਣੇ ਫੋਨ ਵਿੱਚੋਂ ਡਿਲੀਟ ਕਰ ਦਿੱਤਾ ਹੈ। ਜਿਸ ਦੇ ਸਕਰੀਨ-ਸ਼ੌਰਟ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਬਾਕੀ ਲੋਕਾਂ ਨੂੰ ਵੀ ਵਾਈਨੀਜ਼ ਪ੍ਰੋਡਕਟਾਂ ਦਾ ਇਸਤੇਮਾਲ ਨਾ ਕਰਨ ਦੀ ਅਪੀਲ ਕੀਤੀ ਹੈ।