ਮੁੰਬਈ: ਦੱਖਣੀ ਮੁੰਬਈ ‘ਚ ਇੱਕ ਰੇਲਵੇ ਸਟੇਸ਼ਨ ਕੋਲ ਵੀਰਵਾਰ ਸ਼ਾਮ ਪੈਦਲ ਪੱਥ (ਫੁਟਓਵਰ) ਪੁਲ਼ ਢਹਿ ਗਿਆ। ਇਸ ਵੱਡੇ ਹਾਦਸੇ ‘ਚ 6 ਲੋਕਾਂ ਦੀ ਮੌਤ ਜਦਕਿ 36 ਹੋਰ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ ਦੀ ਗਿਣਤੀ ਅਜੇ ਹੋਰ ਵੀ ਵਧ ਸਕਦੀ ਸੀ ਪੲ ਸੜਕ ‘ਤੇ ਰੈਡ ਲਾਲਈਟ ਹੋਣ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ।



ਫੇਮ ਸੀਐਸਐਮਟੀ ਸਟੇਸ਼ਨ ਦੇ ਕੋਲ ਬਣੇ ਇਸ ਪੁਲ ਨੂੰ ਆਮ ਤੌਰ ‘ਤੇ ‘ਕਸਾਬ ਪੁਲ’ ਦੇ ਨਾਂਅ ਨਾਲ ਜਾਣਿਆ ਹਾਂਦਾ ਹੈ ਕਿ ਕਿਉਂਕਿ 26/11 ਸਮੇਂ ਮੁੰਬਈ ਅੱਤਵਾਦੀ ਹਮਦੇ ਦੌਰਾਨ ਅੱਤਵਾਦੀ ਇਸੇ ਪੁਲ ਤੋਂ ਲੰਘੇ ਸੀ। ਹਾਦਸੇ ‘ਚ ਜ਼ਖ਼ਮੀ ਸਭ ਲੋਕਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਇੱਕ ਪ੍ਰਤੱਖਦਰਸ਼ੀ ਦਾ ਕਹਿਣਾ ਹੈ ਕਿ ਜਦੋਂ ਪੁਲ ਢਹਿ-ਢੇਰੀ ਹੋਇਆ ਰੈਡ ਲਾਈਟ ‘ਤੇ ਟ੍ਰੈਫਿਕ ਰੁੱਕਿਆ ਹੋਇਆ ਸੀ, ਜਿਸ ਕਾਰਨ ਕਈ ਲੋਕਾਂ ਦੀ ਜਾਨ ਬੱਚ ਗਈ। ਹੋਰਾਂ ਦਾ ਇਹ ਵੀ ਕਹਿਣਾ ਹੈ ਕਿ ਅੱਜ ਸਵੇਰ ਤੋਂ ਹੀ ਪੁਲ ‘ਤੇ ਮੁਰਮੰਤ ਦਾ ਕੰਮ ਚਲ ਰਿਹਾ ਸੀ ਜਿਸ ਕਰਕੇ ਉਥੇ ਮੌਜੂਦ ਲੋਕ ਇਸ ਦਾ ਇਸਤੇਮਾਲ ਘੱਟ ਕਰ ਰਹੇ ਸੀ।



ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਣਵੀਨ ਨੇ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਜ਼ਖ਼ਮੀਆਂ ਦੇ ਇਲਾਜ ਦਾ ਖ਼ਰਚ ਵੀ ਸਰਕਾਰ ਹੀ ਚੁੱਕੇਗੀ।


ਉਧਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਹਾਦਸੇ ‘ਚ ਮਾਰੇ ਗਏ ਲੋਕਾਂ ਲਈ ਦੁਖ ਜ਼ਾਹਿਰ ਕੀਤਾ ਹੈ ਅਤੇ ਟਵੀਟ ਕੀਤਾ ਹੈ। ਨਾਲ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਘਟਨਾ ‘ਤੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਫੇਸਬੁਕ ‘ਤੇ ਪੋਸਟ ਕੀਤਾ ਹੈ।



ਘਟਨਾ ਦੀ ਜਾਣਕਾਰੀ ਮੁੰਬਈ ਪੁਲਿਸ ਨੇ ਵੀ ਟਵੀਟ ਕੀਤੀ ਹੈ।