ਨਵੀਂ ਦਿੱਲੀ: ਦੇਸ਼ ‘ਚ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀ ਸਪਲਾਈ ‘ਚ ਕਿੱਲਤ ਆ ਸਕਦੀ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਯਾਨੀ ਬੀਪੀਸੀਐਲ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਦੇ ਮਿਲਾ ਕੇ ਕਰੀਬ 34,000 ਕਰਮਚਾਰੀ ਅੱਜ ਦੇਸ਼ ਭਰ ‘ਚ ਹੜਤਾਲ ‘ਤੇ ਹਨ। ਇਸ ਕਰਕੇ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀ ਸਪਲਾਈ ‘ਚ ਰੁਕਾਵਟ ਆ ਸਕਦੀ ਹੈ।
ਪੈਟਰੋਲੀਅਮ ਐਂਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਬ੍ਰਿਜਮੋਹਨ ਨੇ ਦੱਸਿਆ ਕਿ ਬੀਪੀਸੀਐਲ ਦੇ ਨਾਲ ‘ਚ ਐਚਪੀਸੀਐਲ ਦੇ ਕਰਮਚਾਰੀ ਵੀ ਹੜਤਾਲ ‘ਚ ਸ਼ਾਮਲ ਹਿੱਸਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੀ ਇਹ ਹੜਤਾਲ ਕੇਂਦਰ ਸਰਕਾਰ ਦੇ ਵੱਖ-ਵੱਖ ਜਨਤਕ ਉਪਕਰਨਾਂ ‘ਚ ਉਪ ਨਿਵੇਸ਼ ਦੇ ਫੈਸਲੇ ਨੂੰ ਲੈ ਕੇ ਹੈ। ਹਾਲ ਹੀ ‘ਚ ਕੇਂਦਰ ਕੈਬਿਨਟ ਨੇ ਬੀਪੀਸੀਐਲ ‘ਚ ਸਰਕਾਰੀ ਹਿੱਸੇਦਾਰੀ ਵੇਚਣ ਨੂੰ ਲੈ ਕੇ ਮਨਜੂਰੀ ਦਿੱਤੀ ਹੈ। ਇਸ ਨੂੰ ਲੈ ਕੇ ਕਰਮਚਾਰੀ ਹੁਣ ਹੜਤਾਲ ‘ਤੇ ਜਾਣ ਦਾ ਐਲਾਨ ਕਰ ਰਹੇ ਹਨ।
28 ਨਵੰਬਰ ਦੀ ਹੜਤਾਲ ਨੂੰ ਲੈ ਕੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਮੈਨੇਜਮੈਂਟ ਤੇ ਕਰਮਚਾਰੀਆਂ ‘ਚ ਤਕਰਾਰ ਹੈ। ਅਸਲ ‘ਚ ਜਦੋਂ ਕਰਮਚਾਰੀ ਸੰਗਠਨਾਂ ‘ਚ ਹੜਤਾਲ ਦਾ ਨੋਟਿਸ ਦਿੱਤਾ ਸੀ ਤਾਂ ਮੈਨੇਜਮੈਂਟ ਨੇ ਕਰਮਚਾਰੀਆਂ ਨੂੰ ਚਿੱਠੀ ਲਿਖ ਹੜਤਾਲ ਟਾਲਣ ਨੂੰ ਕਿਹਾ ਸੀ। ਹੜਤਾਲ ‘ਤੇ ਜਾਣ ਦਾ ਇੱਕ ਕਾਰਨ ਇੱਕ ਦਿਨ ਦੀ ਥਾਂ ਅੱਠ ਦਿਨ ਦੀ ਤਨਖਾਹ ਕੱਟਣਾ ਵੀ ਹੈ।
ਪੈਟਰੋਲ-ਡੀਜ਼ਲ ਤੇ ਗੈਸ ਲਈ ਆ ਸਕਦੀ ਪ੍ਰੇਸ਼ਾਨੀ, 34,000 ਮੁਲਜ਼ਮਾਂ ਕੀਤੀ ਹੜਤਾਲ
ਏਬੀਪੀ ਸਾਂਝਾ
Updated at:
28 Nov 2019 03:45 PM (IST)
ਦੇਸ਼ ‘ਚ ਪੈਟਰੋਲ, ਡੀਜ਼ਲ ਤੇ ਐਲਪੀਜੀ ਦੀ ਸਪਲਾਈ ‘ਚ ਕਿੱਲਤ ਆ ਸਕਦੀ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਯਾਨੀ ਬੀਪੀਸੀਐਲ ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (HPCL) ਦੇ ਮਿਲਾ ਕੇ ਕਰੀਬ 34,000 ਕਰਮਚਾਰੀ ਅੱਜ ਦੇਸ਼ ਭਰ ‘ਚ ਹੜਤਾਲ ‘ਤੇ ਹਨ।
- - - - - - - - - Advertisement - - - - - - - - -