ਨਵੀਂ ਦਿੱਲੀ: ਹਾਲ ਹੀ ‘ਚ ਆਈ ਰਿਸਰਚ ਮੁਤਾਬਕ ਪਿਛਲੇ ਇੱਕ ਦਹਾਕੇ ‘ਚ ਮਹਿਲਾਵਾਂ ‘ਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਰਿਸਰਚ ‘ਚ 30 ਤੋਂ 44 ਸਾਲ ਦੀਆਂ ਬੇਔਲਾਦ ਮਹਿਲਾਵਾਂ ਵਿੱਚੋਂ 42% ਦਾ ਮੰਨਣਾ ਹੈ ਕਿ 2006 ਦੇ ਮੁਕਾਬਲੇ ਉਹ ਪਿਛਲੇ ਕੁਝ ਸਾਲ ‘ਚ ਜ਼ਿਆਦਾ ਡ੍ਰਿੰਕ ਕਰਨ ਲੱਗੀਆਂ ਹਨ।
ਕੋਲੰਬੀਆ ਯੂਨੀਵਰਸਿਟੀ ਦੇ ਖੋਜੀਆਂ ਨੇ ‘ਮੰਮੀ ਡ੍ਰਿੰਕਿੰਗ ਟ੍ਰੈਂਡ’ ਦੇ ਆਉਣ ਤੋਂ ਬਾਅਦ ਇਸ ਰਿਸਰਚ ਨੂੰ ਅੰਜਾਮ ਦਿੱਤਾ। ਰਿਸਰਚ ‘ਚ ਪਾਇਆ ਗਿਆ ਕਿ 18 ਤੋਂ 29 ਸਾਲ ਦੇ ਯੰਗ ਫਾਦਰਸ ‘ਚ ਮਹਿਲਾਵਾਂ ਮੁਕਾਬਲੇ ਡ੍ਰਿੰਕਿੰਗ ਦਾ ਅੰਕੜਾ ਘੱਟ ਸੀ। ਇਸ ਖੋਜ ‘ਚ ਅਮਰੀਕਾ ਦੇ ਕਰੀਬ ਦੋ ਲੱਖ 40 ਹਜ਼ਾਰ ਲੋਕਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਖੋਜ ਨੂੰ ਕਰਨ ਵਾਲੀ ਖੋਜੀ ਮੈਕਕੇਟ ਦਾ ਕਹਿਣਾ ਹੈ ਕਿ 2006 ‘ਚ ਜਿੱਥੇ 21% ਬੇਔਲਾਦ ਮਹਿਲਾਵਾਂ ਹੀ 30 ਤੋਂ 44 ਸਾਲ ਦੀ ਉਮ ‘ਚ ਡ੍ਰਿੰਕ ਕਰਦੀ ਸੀ, ਉਧਰ 2018 ਤਕ ਇਹ ਅੰਕੜਾ 42 ਫੀਸਦ ਤਕ ਪਹੁੰਚ ਗਿਆ ਹੈ।
ਰਿਸਰਚ ‘ਚ ਇਹ ਵੀ ਗੱਲ ਸਾਹਮਣੇ ਆਈ ਕਿ ਇਸ ‘ਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਕਿ ਮਹਿਲਾਵਾਂ ਜਾਂ ਮਰਦਾਂ ਦੇ ਬੱਚੇ ਹਨ।ਪਰ 30 ਤੋਂ 44 ਸਾਲ ਦੇ ਹਰ ਵਰਗ ‘ਚ ਡ੍ਰਿੰਕਿੰਗ ਦਾ ਅੰਕੜਾ ਦੁੱਗਣਾ ਹੋ ਰਿਹਾ ਹੈ ਤੇ ਇਸ ਤੋਂ ਅੱਗੇ ਵਧਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ।
ਰਿਸਰਚ ‘ਚ ਇਹ ਵੀ ਗੱਲ ਸਾਹਮਣੇ ਆਈ ਕਿ ਜ਼ਿਆਦਾ ਡ੍ਰਿੰਕ ਦੀ ਮਾਤਰਾ ਦੌਰਾਨ ਮਹਿਲਾਵਾਂ ਨੇ ਮਹੀਨੇ ‘ਚ 5 ਵਾਰ ਸ਼ਰਾਬ ਦਾ ਸੇਵਨ ਕੀਤਾ ਹੈ। ਕੁਝ ਮਹਿਲਾਵਾਂ ਨੇ ਹਫਤੇ ‘ਚ 5 ਵਾਰ ਸ਼ਰਾਬ ਦਾ ਸੇਵਨ ਕੀਤਾ। ਉਧਰ 45 ਤੋਂ 55 ਸਾਲ ਦੀ ਬੇਔਲਾਦ ਮਹਿਲਾਵਾਂ ਨੇ ਸ਼ਰਾਬ ਪੀਣ ਦੇ ਸੇਵਨ ‘ਚ ਕਮੀ ਆਈ ਹੈ।
ਖੋਜ ‘ਚ ਸ਼ਰਾਬ ਪੀਣ ਦੇ ਨੁਕਾਸਨ ਅਤੇ ਇਸ ਤੋਂ ਪ੍ਰਭਾਵਾਂ ‘ਤੇ ਵੀ ਚਰਚਾ ਕੀਤੀ ਗਈ। ਅੰਕੜਿਆਂ ਮੁਤਾਬਕ 2006 ਤੋਂ 2010 ‘ਚ ਜ਼ਿਆਦਾ ਸ਼ਰਾਬ ਦੇ ਇਸਤੇਮਾਲ ਨਾਲ 88000 ਅਮਰੀਕੀਆਂ ਦੀ ਮੌਤ ਹੋਈ।
ਇਹ ਖ਼ਬਰ ਰਿਸਰਚ ਦੇ ਦਾਅਵੇ ‘ਤੇ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ। ਤੁਸੀਂ ਕਿਸੇ ਵੀ ਸੁਝਾਅ ‘ਤੇ ਅਮਲ ਕਰਨ ਤੋਂ ਪਹਿਲਾਂ ਐਕਸਪਰਟ ਤੋਂ ਸਲਾਹ ਜ਼ਰੂਰ ਲਿਓ।
30-40 ਸਾਲ ਦੀਆਂ ਔਰਤਾਂ ਪੀਂਦੀਆਂ ਜ਼ਿਆਦਾ ਸ਼ਰਾਬ, ਸਰਵੇਖਣ ‘ਚ ਖੁਲਾਸਾ
ਏਬੀਪੀ ਸਾਂਝਾ
Updated at:
28 Nov 2019 03:36 PM (IST)
ਹਾਲ ਹੀ ‘ਚ ਆਈ ਰਿਸਰਚ ਮੁਤਾਬਕ ਪਿਛਲੇ ਇੱਕ ਦਹਾਕੇ ‘ਚ ਮਹਿਲਾਵਾਂ ‘ਚ ਸ਼ਰਾਬ ਪੀਣ ਦਾ ਅੰਕੜਾ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਿਆ ਹੈ। ਰਿਸਰਚ ‘ਚ 30 ਤੋਂ 44 ਸਾਲ ਦੀਆਂ ਬੇਔਲਾਦ ਮਹਿਲਾਵਾਂ ਵਿੱਚੋਂ 42% ਦਾ ਮੰਨਣਾ ਹੈ ਕਿ 2006 ਦੇ ਮੁਕਾਬਲੇ ਉਹ ਪਿਛਲੇ ਕੁਝ ਸਾਲ ‘ਚ ਜ਼ਿਆਦਾ ਡ੍ਰਿੰਕ ਕਰਨ ਲੱਗੀਆਂ ਹਨ।
- - - - - - - - - Advertisement - - - - - - - - -