ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ (ਹੁਣ ਗਰੁੱਪ ਕੈਪਟਨ) ਅਭਿਨੰਦਨ ਵਰਧਮਾਨ ਨੂੰ ਵੀਰ ਚੱਕਰ ਨਾਲ ਸਨਮਾਨਿਤ ਕੀਤਾ।ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਹੀਦ ਮੇਜਰ ਵਿਭੂਤੀ ਸ਼ੰਕਰ ਢੌਂਡਿਆਲ (Vibhuti Shankar Dhoundiyal) ਨੂੰ 'ਸ਼ੌਰਿਆ ਚੱਕਰ' ਨਾਲ ਸਨਮਾਨਿਤ ਕੀਤਾ ਹੈ। ਢੌਂਦਿਆਲ ਸਾਲ 2019 'ਚ ਜੰਮੂ-ਕਸ਼ਮੀਰ 'ਚ ਪੁਲਵਾਮਾ ਹਮਲੇ ਤੋਂ ਬਾਅਦ ਜੈਸ਼-ਏ-ਮੁਹੰਮਦ ਖਿਲਾਫ ਚਲਾਈ ਗਈ ਕਾਰਵਾਈ 'ਚ ਸ਼ਹੀਦ ਹੋ ਗਏ ਸੀ। ਢੌਂਡਿਆਲ ਦਾ ਇਹ ਪੁਰਸਕਾਰ ਉਨ੍ਹਾਂ ਦੀ ਪਤਨੀ ਲੈਫਟੀਨੈਂਟ ਨੀਤਿਕਾ ਕੌਲ (Lieutenant Nitika Kaul) ਤੇ ਮਾਤਾ ਤੋਂ ਪ੍ਰਾਪਤ ਕੀਤਾ।
ਰਾਸ਼ਟਰਪਤੀ ਰਾਮਨਾਥ ਕੋਵਿੰਦ (President Ramnath Kovind) ਨੇ ਸੈਪਰ ਪ੍ਰਕਾਸ਼ ਜਾਧਵ ਨੂੰ ਦੂਜੇ ਸਰਵਉੱਚ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ 'ਕੀਰਤੀ ਚੱਕਰ' ਨਾਲ ਸਨਮਾਨਿਤ ਕੀਤਾ ਗਿਆ ਹੈ। ਸੈਪਰ ਪ੍ਰਕਾਸ਼ ਜਾਧਵ ਜੰਮੂ ਕਸ਼ਮੀਰ ਦੇ ਕੁਲਗਾਮ 'ਚ ਅੱਤਵਾਦੀਆਂ ਖ਼ਿਲਾਫ਼ ਇਕ ਮੁਹਿੰਮ ਦੌਰਾਨ ਸ਼ਹੀਦ ਹੋ ਗਏ ਸੀ। ਉਨ੍ਹਾਂ ਦੀ ਪਤਨੀ ਤੇ ਮਾਂ ਨੇ ਜਾਧਵ ਦਾ ਇਹ ਪੁਰਸਕਾਰ ਹਾਸਲ ਕੀਤਾ।
ਸ਼ਹੀਦ ਨਾਇਬ ਸੂਬੇਦਾਰ ਸੋਮਵੀਰ ਨੂੰ ਵੀ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਜੰਮੂ ਕਸ਼ਮੀਰ 'ਚ ਇਕ ਆਪਰੇਸ਼ਨ ਦੌਰਾਨ A++ ਸ੍ਰੈਣੀ ਦੇ ਅੱਤਵਾਦੀ ਨੂੰ ਮਾਰ ਸੁੱਟਣ ਲਈ ਨਾਇਬ ਸੂਬੇਦਾਰ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਤੋਂ ਉਨ੍ਹਾਂ ਦੀ ਪਤਨੀ ਤੇ ਮਾਂ ਨੂੰ ਇਹ ਪੁਰਸਕਾਰ ਹਾਸਲ ਕੀਤਾ।
ਇਹ ਵੀ ਪੜ੍ਹੋ: iPhone Tips : ਇਨ੍ਹਾਂ 5 ਆਸਾਨਾ ਤਰੀਕਿਆਂ ਜਾਣੋ ਤੁਹਾਡਾ iPhone ਅਸਲੀ ਹੈ ਜਾਂ ਨਕਲੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904