Babbar Khalsa Terrorist Arrested: ਯੂਪੀ ਏਟੀਐਸ ਅਤੇ ਪੰਜਾਬ ਪੁਲਿਸ ਨੇ ਵੀਰਵਾਰ ਦੀ ਸਵੇਰੇ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਆਈਐਸਆਈ ਮਾਡਿਊਲ ਦੇ ਇੱਕ ਐਕਟਿਵ ਅੱਤਵਾਦੀ ਲਾਜ਼ਰ ਮਸੀਹ ਨੂੰ ਯੂਪੀ ਦੇ ਕੌਸ਼ਾਂਬੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਅੱਤਵਾਦੀ  ਨਿਆਂਇਕ ਹਿਰਾਸਤ ਵਿੱਚ ਰਹਿੰਦਿਆਂ ਪਿਛਲੇ ਸਾਲ ਸਤੰਬਰ ਵਿੱਚ ਪੰਜਾਬ ਤੋਂ ਫਰਾਰ ਹੋ ਗਿਆ ਸੀ।


ਬੱਬਰ ਖਾਲਸਾ ਦਾ ਅੱਤਵਾਦੀ ਲਾਜ਼ਰ ਮਸੀਹ ਪੁੱਤਰ ਕੁਲਵਿੰਦਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੂੰ ਯੂਪੀ ਐਸਟੀਐਫ ਅਤੇ ਪੰਜਾਬ ਪੁਲਿਸ ਨੇ ਵੀਰਵਾਰ (6 ਮਾਰਚ) ਨੂੰ ਸਵੇਰੇ 3.20 ਵਜੇ ਕੌਸ਼ਾਂਬੀ ਦੇ ਕੋਖਰਾਜ ਇਲਾਕੇ ਤੋਂ ਫੜਿਆ। ਇਸ ਅੱਤਵਾਦੀ ਤੋਂ ਕਈ ਆਧੁਨਿਕ ਹਥਿਆਰ ਵੀ ਬਰਾਮਦ ਕੀਤੇ ਗਏ ਹਨ।


ਅੱਤਵਾਦੀ ਤੋਂ ਕੀ-ਕੀ ਬਰਾਮਦ ਹੋਇਆ?


ਜਾਣਕਾਰੀ ਦੇ ਅਨੁਸਾਰ, ਯੂਪੀ ਐਸਟੀਐਫ ਨੇ ਅੱਤਵਾਦੀ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ। ਲਾਜ਼ਰ ਮਸੀਹ ਤੋਂ ਤਿੰਨ ਐਕਟਿਵ ਗ੍ਰਨੇਡ, 2 ਐਕਟਿਵ ਡੈਟੋਨੇਟਰ, ਇੱਕ ਰੂਸੀ ਪਿਸਤੌਲ (Norinco M-54 Tokarev), 13 ਜ਼ਿੰਦਾ ਕਾਰਤੂਸ, ਚਿੱਟੇ ਰੰਗ ਦਾ ਵਿਸਫੋਟਕ ਪਾਊਡਰ ਅਤੇ ਗਾਜ਼ੀਆਬਾਦ ਦੇ ਪਤੇ ਸਣੇ ਇੱਕ ਆਧਾਰ ਕਾਰਡ ਅਤੇ ਸਿਮ ਕਾਰਡ ਤੋਂ ਬਿਨਾਂ ਇੱਕ ਮੋਬਾਈਲ ਬਰਾਮਦ ਕੀਤਾ ਗਿਆ ਹੈ।


ISI ਦੇ ਸੰਪਰਕ ਵਿੱਚ ਸੀ ਲਾਜ਼ਰ ਮਸੀਹ 


ਇਹ ਵੀ ਖੁਲਾਸਾ ਹੋਇਆ ਹੈ ਕਿ ਅੱਤਵਾਦੀ ਲਾਜ਼ਰ ਮਸੀਹ ਬੱਬਰ ਖਾਲਸਾ ਦੇ ਜਰਮਨ ਮਾਡਿਊਲ ਦੇ ਅੱਤਵਾਦੀ ਸਵਰਨ ਸਿੰਘ ਉਰਫ ਜੀਵਨ ਫੌਜੀ ਲਈ ਕੰਮ ਕਰਦਾ ਸੀ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟਾਂ ਦੇ ਸੰਪਰਕ ਵਿੱਚ ਸੀ। ਯੂਪੀ ਏਟੀਐਸ ਅਤੇ ਪੰਜਾਬ ਪੁਲਿਸ ਦੇ ਇਸ ਸਾਂਝੇ ਆਪ੍ਰੇਸ਼ਨ ਨੇ ਆਈਐਸਆਈ ਦੇ ਨਾਪਾਕ ਇਰਾਦਿਆਂ ਨੂੰ ਤਬਾਹ ਕਰ ਦਿੱਤਾ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇਕਰ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।



Read MOrE: Punjab News: ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, ਹੁਣ ਆਉਣ ਵਾਲੇ ਦਿਨਾਂ 'ਚ ਮਿਲੇਗਾ ਇਹ ਫਾਇਦਾ; ਜ਼ਰੂਰ ਪੜ੍ਹੋ...


Read MOre: Viral Video: ਰਿੰਗ ਸੈਰੇਮਨੀ 'ਚ ਪਹੁੰਚੀ ਕੁੜੀ ਦੀ ਗਰਲਫ੍ਰੈਂਡ, ਰਿਸ਼ਤੇ ਦਾ ਖੁਲਾਸਾ ਹੁੰਦੇ ਹੀ ਮੱਚਿਆ ਹੰਗਾਮਾ; ਲੈਸਬੀਅਨ ਨਾਲ ਮੁੰਡੇ ਨੇ ਤੋੜਿਆ ਰਿਸ਼ਤਾ ?