ਮੁੰਬਈ: ਟੇਲੀਕੌਮ ਰੇਗੁਲੇਟਰੀ ਅਥਾਰਿਟੀ ਆਫ਼ ਇੰਡੀਆ ਯਾਨੀ ਟਰਾਈ ਨੇ ਹਾਲ ਹੀ 'ਚ ਕੇਬਲ ਬਿੱਲ ਘੱਟ ਕਰਨ ਲਈ ਆਪਣਾ ਟੈਰਿਫ ਆਰਡਰ ਬਦਲਿਆ ਸੀ। ਟਰਾਈ ਨੇ ਬਰੋਡਕਾਸਟ ਨੂੰ ਨਿਰਦੇਸ਼ ਦਿੱਤੇ ਸੀ ਕਿ ਚੈਨਲਾਂ ਵਲੋਂ ਵੱਧ ਤੋਂ ਵੱਧ ਮੁੱਲ 19 ਰੁਪਏ ਤੋਂ ਘੱਟ ਕਰਕੇ 12 ਰੁਪਏ ਕਰ ਦਿੱਤੇ ਜਾਣ। ਇਸ ਬਦਲਾਅ ਕਾਰਨ ਟੀਵੀ ਜਗਤ ਨਾਰਾਜ਼ ਹੈ। ਟਰਾਈ ਵਲੋਂ ਘਟਾਈਆਂ ਕੀਮਤਾਂ ਦੇ ਵਿਰੋਧ 'ਚ ਮੁੰਬਈ ਇੰਡੀਅਨ ਬਰੋਡਕਾਸਟਿੰਗ ਫਾਉਂਡੇਸ਼ਨ ਨਾਲ ਜੂੜੇ ਕਈ ਦਿੱਗਜ ਇੱਕਜੁੱਟ ਆ ਗਏ ਹਨ।
ਟੈਲੀਵੀਜ਼ਨ ਬਰੋਡਕਾਸਟਰਸ ਨੇ ਇੰਡੀਅਨ ਬਰੋਡਕਾਸਟਿੰਗ ਫਾਉਂਡੇਸ਼ਨ ਦੇ ਬੈਨਰ ਹੇਠ ਇੱਕਜੁੱਟ ਹੋ ਕੇ ਕਿਹਾ ਹੈ ਕਿ ਇਸ ਫੈਸਲੇ ਨਾਲ ਕੰਟੈਂਟ ਬਨਾਉਣ 'ਚ ਕਾਫੀ ਮੁਸ਼ਕਿਲਾਂ ਆਉਣਗੀਆਂ। ਇਸ ਨਾਲ ਨੌਕਰੀਆਂ ਨੂੰ ਵੀ ਖ਼ਤਰਾ ਹੈ ਅਤੇ ਆਰਥਿਕ ਵਿਕਾਸ 'ਤੇ ਵੀ ਅਸਰ ਪਵੇਗਾ।
ਸਟਾਰ ਇੰਡੀਆ ਦੇ ਪ੍ਰਮੱਖ ਉਦੈਸ਼ੰਕਰ ਨੇ ਕਿਹਾ ਹੈ ਕਿ ਇਸ ਫੈਸਲੇ ਦੇ ਕਈ ਦੂਰਗਾਮੀ ਨਤੀਜੇ ਆਉਣਗੇ ਅਤੇ ਕਈ ਛੋਟੇ ਚੈਨਲਾਂ ਨੂੰ ਆਪਣਾ ਕਾਰੋਬਾਰ ਬੰਦ ਵੀ ਕਰਨਾ ਪੈ ਸਕਦਾ ਹੈ। ਟਰਾਈ ਦੇ ਫੈਸਲੇ ਦਾ ਵਿਰੋਧ ਕਰਦਿਆਂ ਇੰਡੀਅਨ ਬਰੋਡਕਾਸਟਿੰਗ ਫਾਉਂਡੇਸ਼ਨ ਨੇ ਕਿਹਾ ਹੈ ਕਿ ਇਹ ਫੈਸਲਾ ਉਹਨਾਂ ਦੀ ਬਿਨ੍ਹਾਂ ਸਲਾਹ ਮਸ਼ਵਰੇ ਤੋਂ ਲਿਆ ਗਿਆ ਹੈ ਅਤੇ ਜ਼ਬਰਦਸਤੀ ਉਨ੍ਹਾਂ 'ਤੇ ਥੋਪਿਆ ਜਾ ਰਿਹਾ ਹੈ।