ਅੰਮ੍ਰਿਤਸਰ: ਭਾਰਤ-ਪਾਕਿਸਤਾਨ ਗੁਆਂਢੀ ਮੁਲਕਾਂ ਵਿਚਾਲੇ ਤਣਾਅ ਦੇ ਚਲਦਿਆਂ ਦੋਵੇਂ ਪਾਸੇ ਦੀਆਂ ਸਰਹੱਦੀ ਫੋਰਸਾਂ ਇੱਕ-ਦੂਜੇ ਸਾਹਮਣੇ ਹਥਿਆਰ ਤਾਣ ਕੇ ਖੜ੍ਹਦੀਆਂ ਹਨ, ਪਰ ਅੱਜ ਦੀਵਾਲੀ ਮੌਕੇ ਦੋਵਾਂ ਨੇ ਇੱਕ-ਦੂਜੇ ਦੇ ਮੂੰਹ ਮਿੱਠੇ ਕਰਵਾਏ। ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਦੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਸ ਨੇ ਆਪਸ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।

ਬੀਐਸਐਫ ਦੇ ਕਮਾਂਡੈਂਟ ਸੁਦੀਪ ਤੇ ਪਾਕਿ ਰੇਂਜਰਸ ਦੇ ਵਿੰਗ ਕਮਾਂਡਰ ਉਸਮਾਨ ਨੂੰ ਇੱਕ-ਦੂਜੇ ਨੂੰ ਮਿਠਾਈ ਭੇਂਟ ਕੀਤੀ ਅਤੇ ਗਲ ਮਿਲ ਕੇ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਬੀਐਸਐਫ ਕਮਾਂਡੈਂਟ ਨੇ ਦੇਸ਼ਵਾਸੀਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਹੱਦ ਸੀਮਾ ਸੁਰਖਿਆਂ ਬਲ ਦੇ ਹੱਥ ਵਿੱਚ ਮਹਿਫੂਜ ਹੈ ਅਤੇ ਦੇਸ਼ਵਾਸੀ ਬੇਖੌਫ ਹੋ ਕੇ ਦੀਵਾਲੀ ਦੀਆਂ ਖੁਸ਼ੀਆਂ ਮਨਾਉਣ।