ਰੇਵਾੜੀ: ਬੀਐਸਐਫ ਕੈਂਪ ਦੇ ਖਾਣੇ ਦੀ ਵੀਡੀਓ ਫੇਸਬੁੱਕ ’ਤੇ ਸ਼ੇਅਰ ਕਰਨ ਵਾਲੇ ਜਵਾਨ ਤੇਜ ਬਹਾਦੁਰ ਯਾਦਵ ਦੇ ਮੁੰਡੇ ਰੋਹਿਤ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਮੁਤਾਬਕ ਰੋਹਿਤ ਦੀ ਲਾਸ਼ ਬੈੱਡ ’ਤੇ ਪਈ ਹੋਈ ਮਿਲੀ ਤੇ ਉਸ ਦੇ ਹੱਥ ਵਿੱਚ ਪਿਸਤੌਲ ਵੀ ਸੀ। ਰੋਹਿਤ ਦਾ ਕਮਰਾ ਅੰਦਰੋਂ ਬੰਦ ਸੀ। ਪੁਲਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਰੋਹਿਤ ਦੇ ਖ਼ੁਦਕੁਸ਼ੀ ਕਰਨ ਬਾਰੇ ਜਾਣਕਾਰੀ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਮਾਮਲੇ ਦੀ ਜਾਣਕਾਰੀ ਮਿਲੀ ਸੀ। ਜਾਂਚ ’ਚ ਪਤਾ ਲੱਗਾ ਕਿ ਰੋਹਿਤ ਦਾ ਕਮਰਾ ਅੰਦਰੋਂ ਬੰਦ ਸੀ। ਲਾਸ਼ ਬੈੱਡ ’ਤੇ ਪਈ ਸੀ ਤੇ ਹੱਥ ਵਿੱਚ ਪਿਸਤੌਲ ਫੜਿਆ ਸੀ। ਪੁਲਿਸ ਨੇ ਦੱਸਿਆ ਕਿ ਰੋਹਿਤ ਦੇ ਪਿਤਾ ਤੇਜ ਬਹਾਦੁਰ ਨੂੰ ਘਟਨਾ ਬਾਰੇ ਜਾਣਕਾਰੀ ਦੀ ਦਿੱਤੀ ਗਈ ਹੈ। ਫਿਲਹਾਲ ਉਹ ਕੁੰਭ ’ਚ ਹਿੱਸਾ ਲੈਣ ਲਈ ਪ੍ਰਯਾਗਰਾਜ ਗਏ ਹਨ। ਘਟਨਾ ਦੇ ਕਾਰਨਾਂ ਬਾਰੇ ਹਾਲੇ ਕੁਝ ਨਹੀਂ ਪਤਾ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।
ਯਾਦ ਰਹੇ ਕਿ 2017 ਵਿੱਚ ਤੇਜ ਬਹਾਦੁਰ ਨੇ ਫੇਸਬੁੱਕ ’ਤੇ ਕੈਂਪ ਦੇ ਖਾਣੇ ਦੀ ਵੀਡੀਓ ਸ਼ੇਅਰ ਕੀਤੀ ਸੀ। ਵੀਡੀਓ ਵਿੱਚ ਜਵਾਨਾਂ ਨੂੰ ਪਰੋਸੇ ਜਾਂਦੇ ਖਾਣੇ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ ਸੀ। ਪੋਸਟ ਵਾਇਰਲ ਹੋ ਗਈ ਸੀ। ਜ਼ਿਕਰਯੋਗ ਹੈ ਕਿ ਬੀਐਸਐਫ ਕੈਂਪ ਦੇ ਖਾਣੇ ਦੀ ਵੀਡੀਓ ਫੇਸਬੁੱਕ ’ਤੇ ਸ਼ੇਅਰ ਕਰਨ ਬਾਅਦ ਤੇਜ ਬਹਾਦੁਰ ਯਾਦਵ ਕਾਫੀ ਚਰਚਾ ਵਿੱਚ ਰਹੇ। ਇਸ ਪਿੱਛੋਂ ਤੇਜ ਬਹਾਦੁਰ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।