ਜੰਮੂ: ਬੀਐਸਐਫ ਨੂੰ ਜੰਮੂ ਦੇ ਕਠੂਆ ਸੈਕਟਰ ਵਿਚ ਪਾਕਿਸਤਾਨ ਪਾਸੀਓ ਪੁੱਟੀ ਗਈ ਇੱਕ ਸੁਰੰਗ ਦਾ ਪਤਾ ਲੱਗਿਆ ਹੈ, ਜਿਸ ਨਾਲ ਪਾਕਿਸਤਾਨ ਦੀ ਇੱਕ ਹੋਰ ਵੱਡੀ ਸਾਜਿਸ਼ ਨੂੰ ਨਾਕਾਮ ਹੋ ਗਈ ਹੈ। ਬੀਐਸਐਫ ਜੰਮੂ ਦੇ ਆਈਜੀ ਐਨਐਸ ਜਾਮਵਾਲ ਦਾ ਦਾਅਵਾ ਹੈ ਕਿ ਇਹ ਸੁਰੰਗ ਕਾਫ਼ੀ ਪੁਰਾਣੀ ਹੈ ਅਤੇ ਕੀ ਪਾਕਿਸਤਾਨ ਨੇ ਇਥੋਂ ਘੁਸਪੈਠ ਕੀਤੀ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਇਹ ਸੁਰੰਗ ਲਗਪਗ 150 ਮੀਟਰ ਲੰਬੀ ਅਤੇ 25 ਤੋਂ 30 ਫੁੱਟ ਡੂੰਘੀ ਹੈ-

ਸਰਹੱਦ ਤੋਂ ਅੱਤਵਾਦੀਆਂ ਨੂੰ ਭੇਜਣ 'ਚ ਅਸਫਲ ਪਾਕਿਸਤਾਨ ਨੇ ਜੰਮੂ ਦੇ ਕਠੂਆ ਤੋਂ ਸੁਰੰਗ ਰਾਹੀਂ ਅੱਤਵਾਦੀਆਂ ਨੂੰ ਭੇਜਣ ਦੀ ਸਾਜ਼ਿਸ਼ ਰਚੀ। ਜਿਸ ਨੂੰ ਸਰਹੱਦ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ। ਜੰਮੂ ਦੇ ਕਠੂਆ ਜ਼ਿਲ੍ਹੇ ਦੇ ਬੌਬੀਆ ਖੇਤਰ ਵਿੱਚ ਬੁੱਧਵਾਰ ਸਵੇਰੇ  ਬੀਐਸਐਫ ਨੂੰ ਪਾਕਿਸਤਾਨ ਵਲੋਂ ਪੁੱਟੀ ਸੁਰੰਗ ਦਾ ਪਤਾ ਲੱਗਿਆ। ਜੰਮੂ ਬੀਐਸਐਫ ਦੇ ਆਈਜੀ ਐਨਐਸ ਜਾਮਵਾਲ ਦਾ ਕਹਿਣਾ ਹੈ ਕਿ ਇਹ ਸੁਰੰਗ ਲਗਪਗ 150 ਮੀਟਰ ਲੰਬੀ ਅਤੇ ਲਗਪਗ 25 ਤੋਂ 30 ਫੁੱਟ ਡੂੰਘੀ ਹੈ। ਇਸ ਸੁਰੰਗ ਦਾ ਮੂੰਹ ਤਕਰੀਬਨ ਢਾਈ ਤੋਂ ਤਿੰਨ ਫੁੱਟ ਹੈ ਅਤੇ ਇਹ ਸਰਹੱਦ ਤੋਂ ਲਗਪਗ 30 ਮੀਟਰ ਦੀ ਦੂਰੀ 'ਤੇ ਭਾਰਤੀ ਖੇਤਰ ਵਿਚ ਖੁੱਲ੍ਹਦੀ ਹੈ।

ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਸਰਹੱਦ 'ਤੇ ਪੁੱਟੀ ਸੁਰੰਗ ਪੁਰਾਣੀ ਹੈ। ਇਸ ਸੁਰੰਗ ਦੀ ਜਾਂਚ ਦੌਰਾਨ ਬੀਐਸਐਫ ਨੂੰ ਅਜਿਹੇ ਕਈ ਸੈਂਡਬੈਗ ਮਿਲੇ ਹਨ ਜੋ ਸਾਲ 2016 ਜਾਂ 2017 ਨਾਲ ਸਬੰਧਤ ਹਨ। ਇਨ੍ਹਾਂ ਸੈਂਡਬੈਗਾਂ ਨਾਲ ਬੀਐਸਐਫ ਅੰਦਾਜ਼ਾ ਲਗਾ ਰਹੀ ਹੈ ਕਿ ਇਹ ਸੁਰੰਗ ਬਹੁਤ ਪਹਿਲਾਂ ਪੁੱਟੀ ਗਈ ਸੀ। ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਇਹ ਸਰਹੱਦ ਨਾਲ ਲਗਦੀ ਹੁਣ ਤੱਕ ਦੀ ਨੌਵੀਂ ਸੁਰੰਗ ਹੈ, ਜਿਸ ਦੀ ਵਰਤੋਂ ਪਾਕਿਸਤਾਨ ਅੱਤਵਾਦੀਆਂ ਨੂੰ ਭਾਰਤੀ ਸਰਹੱਦ ਵਿੱਚ ਭੇਜਣ ਲਈ ਕਰ ਰਿਹਾ ਸੀ।

ਇਸ ਸੁਰੰਗ ਤੋਂ ਬੀਐਸਐਫ ਨੂੰ ਮਿਲੀਆਂ ਰੇਤ ਦੀਆਂ ਥੈਲੀਆਂ 'ਤੇ ਪਾਕਿਸਤਾਨੀ ਕੰਪਨੀਆਂ ਦੇ ਨਾਂ ਹਨ। ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਵੱਖੋ ਵੱਖਰੀਆਂ ਸੁਰੱਖਿਆ ਏਜੰਸੀਆਂ ਤੋਂ ਲਗਾਤਾਰ ਜਾਣਕਾਰੀ ਮਿਲ ਰਹੀ ਸੀ ਕਿ ਜੰਮੂ ਦੇ ਕਠੂਆ ਜ਼ਿਲ੍ਹੇ ਦੇ ਬੌਬੀਆ ਖੇਤਰ ਵਿੱਚ ਇੱਕ ਸੁਰੰਗ ਹੈ, ਜਿਸਦੀ ਵਰਤੋਂ ਪਾਕਿਸਤਾਨ ਵਲੋਂ ਘੁਸਪੈਠ ਕਰਨ ਲਈ ਕੀਤੀ ਜਾਂਦੀ ਹੈ।

ਸੁਰੰਗ ਚੋਂ ਕਿਸੇ ਘੁਸਪੈਠ ਹੋਣ ਦਾ ਕੋਈ ਸਬੂਤ ਨਹੀਂ ਮਿਲੀਆ

ਬੀਐਸਐਫ ਮੁਤਾਬਕ ਇਸ ਸੁਰੰਗ ਨੂੰ ਲੱਭਣ ਲਈ ਖੇਤਰ ਵਿੱਚ ਲਗਾਤਾਕ ਵੱਖ-ਵੱਖ ਅਭਿਆਨ ਚਲਾਏ ਜਾ ਰਹੇ ਸੀ, ਜਿਸ ਦੇ ਨਤੀਜੇ ਵਜੋਂ ਪਾਕਿਸਤਾਨ ਦੀ ਸਾਜਿਸ਼ ਦਾ ਪਤਾ ਲੱਗਿਆ। ਬੀਐਸਐਫ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨੀਂ ਇਸ ਸੁਰੰਗ ਚੋਂ ਕਿਸੇ ਦੇ ਘੁਸਪੈਠ ਦੇ ਕੋਈ ਸਬੂਤ ਨਹੀਂ ਮਿਲੇ। ਪਰ ਕੀ ਇਸ ਸੁਰੰਗ ਚੋਂ ਪਿਛਲੇ ਸਮੇਂ ਦੌਰਾਨ ਕੋਈ ਘੁਸਪੈਠ ਹੋਈ ਹੈ, ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ।

ਇਹ ਵੀ ਪੜ੍ਹੋ: ਦਿੱਲੀ ਅਤੇ ਪੰਜਾਬ ਦੇ ਕਿਸਾਨਾਂ ਨੇ ਲੋਹੜੀ ਮੌਕੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904