ਨਵੀਂ ਦਿੱਲੀ: ਬਰਡ ਫਲੂ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਇਸ ਦੌਰਾਨ ਦਿੱਲੀ ਸਰਕਾਰ ਨੇ ਅੰਡੇ ਤੇ ਪੋਲਟਰੀ ਉਤਪਾਦ ਖਾਣ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਅੰਡੇ ਨੂੰ ਪੂਰੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ। ਪੋਲਟਰੀ ਉਤਪਾਦਾਂ ਨੂੰ 70° ਸੈਂਲਸੀਅਸ 'ਤੇ ਸਿਰਫ ਅੱਧੇ ਘੰਟੇ ਤਕ ਪਕਾਇਆ ਹੋਣ ਦੇ ਬਾਅਦ ਹੀ ਇਸ ਦੀ ਖਾਣ ਲਈ ਵਰਤੋਂ ਕੀਤੀ ਜਾਣੀ ਚਾਹੀਦੀ ਹੈ।


ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਅੱਧਾ ਪਕਾਇਆ ਚਿਕਨ ਜਾਂ ਪੰਛੀ ਦਾ ਮਾਸ ਨਾ ਖਾਓ। ਅੱਧੇ-ਤਲੇ ਹੋਏ ਅੰਡਿਆਂ ਦਾ ਸੇਵਨ ਨਾ ਕਰਨ ਦੀ ਵੀ ਸਲਾਹ ਦਿੱਤੀ ਜਾਂਦੀ ਹੈ।

ਬਰਡ ਫਲੂ ਦੇ ਮੱਦੇਨਜ਼ਰ ਉੱਤਰੀ ਦਿੱਲੀ ਮਿਊਂਸਪਲ ਕਾਰਪੋਰੇਸ਼ਨ ਨੇ ਅਗਲੇ ਨੋਟਿਸ ਤੱਕ ਪੋਲਟਰੀ ਦੀ ਵਿਕਰੀ, ਸਟੋਰ ਕਰਨ 'ਤੇ ਵੀ ਪਾਬੰਦੀ ਲਾ ਦਿੱਤੀ ਹੈ। ਨਗਰ ਨਿਗਮ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਜੇ ਗਾਹਕ ਨੂੰ ਅੰਡੇ ਜਾਂ ਪੋਲਟਰੀ ਅਧਾਰਤ ਮੀਟ ਪ੍ਰੋਸਣ 'ਤੇ ਰੈਸਟੋਰੈਂਟਾਂ, ਹੋਟਲਾਂ ਦੇ ਮਾਲਕਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।

ਦੱਸ ਦੇਈਏ ਕਿ ਦੇਸ਼ ਦੇ 10 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਏਵੀਅਨ ਇਨਫਲੂਐਂਜ਼ਾ (ਬਰਡ ਫਲੂ) ਦੇ ਮਾਮਲੇ ਸਾਹਮਣੇ ਆਏ ਹਨ। ਬਰਡ ਫਲੂ ਦੀ ਪੁਸ਼ਟੀ ਦਿੱਲੀ, ਮਹਾਰਾਸ਼ਟਰ, ਉਤਰਾਖੰਡ, ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਗੁਜਰਾਤ ਵਿੱਚ ਹੋਈ ਹੈ।

ਇਹ ਵੀ ਪੜ੍ਹੋ: Farm Laws Copies Burn: ਆਮ ਆਦਮੀ ਪਾਰਟੀ ਨੇ 16,000 ਥਾਵਾਂ 'ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਫੂਕਣ ਦਾ ਦਾਅਵਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904