ਕਠੂਆ: ਬੀਐਸਐਫ (BSF) ਨੇ ਜੰਮੂ ਕਸ਼ਮੀਰ ਦੇ ਕਠੂਆ (Kathua) ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ (International Border) 'ਤੇ 10 ਦਿਨਾਂ ਦੇ ਅੰਦਰ ਇੱਕ ਹੋਰ ਭੂਮੀਗਤ ਸੁਰੰਗ (Tunnel) ਦਾ ਪਤਾ ਲਗਾਇਆ ਹੈ। ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਉਸ ਨੇ ਅੱਤਵਾਦੀਆਂ ਨੂੰ ਘੁਸਪੈਠ ਕਰਨ ਲਈ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਪਾਕਿਸਤਾਨ ਵਲੋਂ ਬਣਾਈ ਸੁਰੰਗ ਦਾ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਗੁਪਤ ਸੁਰੰਗ ਦਾ ਪਤਾ ਹੀਰਾਨਗਰ ਸੈਕਟਰ ਦੇ ਪਨਸਾਰ ਖੇਤਰ ਵਿੱਚ ਸਰਹੱਦੀ ਚੌਕੀ ‘ਤੇ ਇੱਕ ਕਾਰਵਾਈ ਦੌਰਾਨ ਲੱਗਿਆ।


ਅਹਿਮ ਗੱਲ ਹੈ ਕਿ ਇਸੇ ਸੈਕਟਰ ਦੇ ਪਿੰਡ ਬੋਬੀਆਨ ਵਿੱਚ 13 ਜਨਵਰੀ ਨੂੰ 150 ਮੀਟਰ ਲੰਬੀ ਸੁਰੰਗ ਮਿਲੀ ਸੀ। ਬੀਐਸਐਫ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਵੀਂ ਸੁਰੰਗ ਪਾਕਿਸਤਾਨ ਤੋਂ 150 ਮੀਟਰ ਲੰਬੀ ਅਤੇ ਲਗਪਗ 30 ਫੁੱਟ ਡੂੰਘੀ ਅਤੇ ਤਿੰਨ ਫੁੱਟ ਵਿਆਸ ਦੀ ਮੰਨੀ ਜਾ ਰਹੀ ਹੈ।


ਦੱਸ ਦੇਈਏ ਕਿ ਪਾਕਿਸਤਾਨ ਆਪਣੇ ਅੱਤਵਾਦੀਆਂ ਨੂੰ ਭਾਰਤ ਭੇਜ ਕੇ ਕਿਸੇ ਤਰ੍ਹਾਂ ਨਾਪਾਕ ਸਾਜ਼ਿਸ਼ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਰਹੱਦ 'ਤੇ ਤਾਇਨਾਤ ਭਾਰਤ ਦੇ ਸੁਰੱਖਿਆ ਬਲ ਪਾਕਿਸਤਾਨ ਦੀ ਕਿਸੇ ਵੀ ਸਾਜਿਸ਼ ਨੂੰ ਅੰਜਾਮ ਤੱਕ ਨਹੀਂ ਪਹੁੰਚਣ ਦੇ ਰਹੇ ਹਨ।

ਇਹ ਵੀ ਪੜ੍ਹੋਲਾਲੂ ਪ੍ਰਸਾਦ ਯਾਦਵ ਦੀ ਸਥਿਤੀ ਚਿੰਤਾਜਨਕ, ਰਾਂਚੀ ਦੇ ਰਿਮਜ਼ ਤੋਂ ਦਿੱਲੀ ਏਮਜ਼ ਕੀਤਾ ਜਾਵੇਗਾ ਸ਼ਿਫਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904