ਅੰਮ੍ਰਿਤਸਰ: ਬੀਐਸਐਫ ਦੀ 87ਵੀਂ ਬਟਾਲੀਅਨ ਨੇ ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਅਮਰਕੋਟ ਦੀ ਕਰਮਾ ਪੋਸਟ ਨੇੜੇ ਸਰਚ ਆਪ੍ਰੇਸ਼ਨ ਦੌਰਾਨ 17 ਪੈਕਟ ਹੈਰੋਇਨ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 85 ਕਰੋੜ ਦੱਸੀ ਜਾ ਰਹੀ ਹੈ। ਹੈਰੋਇਨ ਦੇ ਨਾਲ-ਨਾਲ ਬੀਐਸਐਫ ਜਵਾਨਾਂ ਨੂੰ ਦੋ ਪਿਸਤੌਲ ਵੀ ਮਿਲੇ ਹਨ।

ਬੀਐਸਐਫ ਦੇ ਕਮਾਂਡੈਂਟ ਰਾਜੇਸ਼ ਰਾਜਧਾਨ ਨੇ ਦੱਸਿਆ ਕਿ ਅੱਜ ਸਵੇਰੇ ਭਾਰਤੀ ਜਵਾਨਾਂ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹਲਚਲ ਵੇਖੀ ਜਿਸ ਦੇ ਬਾਅਦ ਉਨ੍ਹਾਂ ਤਲਾਸ਼ੀ ਅਭਿਆਨ ਸ਼ੁਰੂ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸ ਸੁੱਟੀ ਇਹ ਖੇਪ ਬਰਾਮਦ ਹੋਈ।