ਨਵੀਂ ਦਿੱਲੀ: ਹੁਣ ਜਦੋਂ ਦੇਸ਼ ਦਾ ਬਜਟ ਪੇਸ਼ ਹੋ ਚੁੱਕਿਆ ਹੈ ਅਤੇ 5 ਲੱਖ ਰੁਪਏ ਤਕ ਦੀ ਇਨਕਮ ਕਰ ਮੁਫਤ ਹੋ ਚੁੱਕੀ ਹੈ। ਅਜਿਹੇ ‘ਚ ਆਮ ਲੋਕਾਂ ਦੇ ਦਿਲ ‘ਚ ਟੈਕਸ ‘ਚ ਕਿੰਨੀ ਛੁੱਟ ਮਿਲੇਗੀ, ਕਿੰਨਾ ਫਾਈਦਾ ਹੋਵੇਗਾ ਜਿਹੇ ਸਵਾਲ ਜ਼ਰੂਰ ਆ ਰਹੇ ਹੋਣੇ।  ਇਸੇ ਬਾਰੇ ਏਬੀਪੀ ਨੇ ਇਨਕਮ ਟੈਕਸ ਏਪੀਲੇਟ ਟ੍ਰਬਿਊਨਲ ਦੇ ਸਾਬਕਾ ਮੇਂਬਰ ਅਤੇ ਟੈਕਸ ਐਕਸਪਰਟ ਅਸ਼ਵਿਨੀ ਤਨੇਜਾ ਨਾਲ ਚਰਚਾ ਕੀਤੀ।


ਸਵਾਲ:- ਬੀਤੇ ਦਿਨੀਂ ਵਿੱਤ ਮੰਤਰੀ ਪਿਊਸ਼ ਗੋਇਲ ਨੇ 5 ਲੱਖ ਰੁਪਏ ਤਕ ਸਲਾਨਾ ਕਮਾਈ ਟੈਕਸ ਫਰੀ ਕਰਨ ਦਾ ਐਲਾਨ ਕੀਤਾ ਹੈ ਇਸ ਦਾ ਅਸਲ ਅਰੱਥ ਕੀ ਹੈ? ੀੲਹ ਇਨਕਮ ਆਖਰ ਹੈ ਕਿ ਜਿਸ ਨੂੰ ਟੈਕਸ ਫਰੀ ਕਿਹਾ ਜਾ ਰਿਹਾ ਹੈ?

ਅਸ਼ਵਿਨੀ ਤਨੇਜਾ:- ਇਸ ‘ਤੇ ਸਰਕਾਰ ਨੇ ਰਾਹਤ ਜ਼ਰੂਰ ਦਿੱਤੀ ਹੈ। ਇਸ ਦੇ ਲਈ ਇਨਕਮ ਫਾਈਨਲ ਟੈਕਸੇਬਲ 5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹਿਦੀ ਯਾਨੀ ਉਹ ਆਮਦਨ ਜਿਸ ‘ਤੇ ਟੈਕਸ ਲਗਦਾ ਹੈ। ਪਹਿਲਾ 5 ਲੱਖ ਰੁਪਏ ਤਕ ਦੀ ਕਮਾਈ ‘ਤੇ ਸੈਕਸ਼ਨ 87 (ਏ) ਤਹਿਤ 2500 ਰੁਪਏ ਤਕ ਦੀ ਟੈਕਸ ‘ਚ ਰਾਹਤ ਮਿਲਦੀ ਦੀ ਜਿਸ ਨੂੰ ਵਧਾ ਕੇ 12500 ਰੁਪਏ ਕਰ ਦਿੱਤਾ ਗਿਆ ਹੈ, ਜਿਸ ਲਈ ਕਮਾਈ 5 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹਿਦੀ। ਜੇਕਰ ਸਲਾਨਾ ਕਮਾਈ 5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਟੈਕਸ ਸਲੈਬ ਦੇ ਮੁਤਾਬਕ 5% ਦੀ ਦਰ ਨਾਲ ਟੈਕਸ ਲਗੇਗਾ।

ਸਵਾਲ:- ਨਿਵੇਸ਼ ਤਹਿਤ ਕਿੰਨਾ ਫਾਈਦਾ ਮਿਲੇਗਾ?

ਅਸ਼ਵਿਨੀ ਤਨੇਜਾ:- 80ਸੀ ਤਹਿਤ 1.5 ਲੱਖ ਰੁਪਏ ਤਕ ਦੇ ਨਿਵੇਸ਼ ‘ਤੇ ਵੀ ਟੈਕਸ ‘ਚ ਛੁੱਟ ਮਿਲੇਗੀ। ਸਰਕਾਰ ਮੁਤਾਬਕ 5 ਲੱਖ ਤੋਂ ਉੱਤੇ 1.5 ਲੱਖ ਰੁਪਏ ਤਕ ਦਾ ਨਿਵੇਸ਼ ਕਰ ਕੇ 6.5 ਲੱਖ ਰੁਪਏ ਤਕ ਦੀ ਇਨਕਮ ‘ਤੇ ਟੈਕਸ ‘ਚ ਛੁੱਟ ਮਿਲ ਸਕਦੀ ਹੈ। ਸਾਫ ਹੈ ਕਿ 5 ਲੱਖ ਰੁਪਏ ਤਕ ਦੀ ਆਮਦਨ ‘ਤੇ ਹੁਣ ਕੋਈ ਟੈਕਸ ਨਹੀਂ ਹੈ।

ਸਵਾਲ:- ਕੀ 5 ਲੱਖ ਰੁਪਏ ਜ਼ਿਆਦਾ ਕਮਾਈ ਕਰਨ ਵਾਲੇ ਵੀ ਫਾਈਦੇ ਦੇ ਦਾਈਰੇ ‘ਚ ਆਉਣਗੇ?

ਅਸ਼ਵਿਨੀ ਤਨੇਜਾ:- ਜੇਕਰ ਤੁਹਾਡੀ ਕਮਾਈ 9 ਲੱਖ ਰੁਪਏ ਹੈ ਅਤੇ ਤੁਸੀਂ 5 ਲੱਖ ਰੁਪਾੇ ਤਕ ਦਾ ਨਿਵੇਸ਼ ਕੀਤਾ ਹੈ ਅਤੇ ਸਭ ਤਰ੍ਹਾਂ ਦੇ ਟੈਕਸ ਛੁੱਟ ਲੈਣ ਤੋਂ ਬਾਅਦ ਤੁਹਾਡੀ ਕਮਾਈ ਟੈਕਸੇਬਲ 5 ਲੱਖ ਰੁਪਏ ਤਕ ਹੁੰਦੀ ਹੈ ਤਾਂ ਇਸ ‘ਤੇ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ।

ਸਵਾਲ:- 5 ਲੱਖ ਤੋਂ ਜ਼ਿਆਦਾ ਕਮਾਈ ਵਾਲਿਆਂ ਨੂੰ ਵੱਡਾ ਫਾਈਦਾ ਤਾਂ ਸਰਕਾਰ ਨੇ ਨਹੀਂ ਦਿੱਤਾ, ਅਜਿਹੇ ‘ਚ ਇਸ ਦਾ ਸਰਕਾਰ ਨੂੰ ਫਾਈਦਾ ਕਿਵੇਂ ਮਿਲੇਗਾ?

ਅਸ਼ਵਿਨੀ ਤਨੇਜਾ:- ਸਰਕਾਰ ਦਾ ਫਿਲਹਾਲ ਧਿਆਨ ਘੱਟ ਆਮਦਨ ਅਤੇ ਮੱਧ ਆਮਦਨ ਗੁਰੱਪ ‘ਤੇ ਟੈਕਸ ਦਾ ਭਾਰ ਘੱਟ ਕਰਨ ‘ਤੇ ਹੈ। ਸਰਕਾਰ ਨੇ ਟੈਕਸਪੇਅਰਸ ਦੇ ਨਾਲ ਕਿਸਾਨਾਂ ਦੇ ਲਈ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਭੁਲਣਾ ਨਹੀਂ ਚਾਹਿਦਾ। ਕਿਸਾਨਾਂ ਦੇ ਲਈ 6000 ਰੁਪਏ ਖਾਤੇ ‘ਚ ਪਾਉਣ ਦਾ ਐਲਾਨ ਸਰਕਾਰ ਨੇ ਕੀਤਾ ਹੈ। ਆਖਰੀ ਬਜਟ ਹੋਣ ਕਾਰਨ ਸਰਕਾਰ ਕੋਲ ਜ਼ਿਅਦਾ ਗੁੰਜਾਇਸ਼ ਨਹੀਂ ਸੀ। ਪਰ ਸਰਕਾਰ ਨੇ ਟੈਕਸਪੇਅਰਸ ਅਤੇ ਕਿਸਾਨਾਂ ਦੋਵਾਂ ਨੂੰ ਫਾਈਦਾ ਪਹੁੰਚਾਇਆ ਹੈ।

ਸਵਾਲ:- ਸਰਕਾਰ ਵੱਲੋਂ ਹਾਉਸਿੰਗ ‘ਤੇ ਕੀਤੇ ਗਏ ਐਲਾਨ ਨੂੰ ਕਿਵੇਂ ਸਮਝੀਏ।

ਅਸ਼ਵਿਨੀ ਤਨੇਜਾ:- ਸੈਕਸ਼ਨ 23-24 ਤਹਿਤ ਜੇਕਰ ਇੱਕ ਮਕਾਨ ‘ਚ ਰਹਿੰਦੇ ਹੋ ਅਤੇ ਦੂਜਾ ਘਰ ਤੁਹਾਡੇ ਕੋਲ ਹੈ ਅਤੇ ਬੇਸ਼ੱਕ ਤੁਹਾਨੂੰ ਕੋਈ ਵੀ ਕਮਾੲਨੀ ਨਹੀ ਪਰ ਉਸ ਦੂ ਡੀਂਡ ਰੇਂਟਲ ਵੈਲਿਊ ‘ਤੇ ਉੱਤੇ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ। ਜਿਸ ਨਾਲ ਲੋਕਾਂ ਨੂੰ ਨੁਕਸਾਨ ਹੁੰਦਾ ਸੀ ਹੁਣ ਸਰਕਾਰ ਨੇ ਇਸ ‘ਚ ਰਾਹਤ ਦਿੱਤੀ ਹੈ ਅਤੇ ਜਿਨ੍ਹਾਂ ਕੋਲ ਦੋ ਘਰ ਨੇ ਉਨ੍ਹਾਂ ‘ਤੇ ਘਰ ਦੀ ਰੇਂਟਲ ਵੈਲਿਊ ‘ਤੇ ਲੱਗਣ ਵਾਲੇ ਟੈਕਸ ਹੁਣ ਤੁਹਾਨੂੰ ਪੈਅ ਨਹੀਂ ਕਰਨਾ ਪਵੇਗਾ।

ਇਸ ਤੋਂ ਇਲਾਵਾ ਸਰਕਾਰ ਨੇ ਹਾਊਸਿੰਗ ਸੈਕਟਰ ‘ਚ ਵੀ ਰਾਹਤ ਦਿੱਤੀ ਹੈ। ਜਿਸ ‘ਚ ਜੇਕਰ ਤੁਸੀਂ ਇੱਕ ਘਰ ਵੇਚ ਕੇ ਦੂਜਾ ਘਰ ਖਰੀਦਦੇ ਸੀ ਤਾਂ ਉਸ ‘ਤੇ ਕੈਪਿਟਲ ਗੇਨ ਟੈਕਸ ਛੁੱਟ ਦੇ ਦਾਈਰੇ ‘ਚ ਆਉਂਦੀ ਸੀ ਜੋ ਕੇਵਲ ਇੱਕ ਹੀ ਘਰ ਖਰੀਦਣ ਲਈ ਸੀ। ਹੁਣ ਜੇਕਰ ਤੁਸੀ ਦੋ ਘਰ ਖਰੀਦਦੇ ਹੋ ਤਾਂ ਤੁਹਾਨੂੰ ਦੂਜੇ ਘਰ ‘ਚ ਵੀਕੈਪਿਟਲ ਗੇਨ ‘ਤੇ ਟੈਕਸ ‘ਚ ਰਾਹਤ ਮਿਲੇਗੀ। ਸ਼ਰਕ ਇਹ ਹੈ ਕਿ ਕੈਪਿਟਲ ਗੇਨ ਟੈਕਸ ਕਮਾਈ 2 ਕਰੋੜ ਤੋਂ ਜ਼ਿਆਦਾ ਨਹੀਂ ਹੋਣੀ ਚਾਹਿਦੀ।

ਸਵਾਲ:- ਸਰਕਾਰ ਦੇ ਇਸ ਬਜਟ ਨੂੰ 10 ਚੋਂ ਕਿੰਨੇ ਨੰਬਰ ਦੇਣਾ ਚਾਹੋਗੇ?

ਅਸ਼ਵਿਨੀ ਤਨੇਜਾ:- ਮੈਂ ਇਸ ਬਜਟ ਨੂੰ 10 ਚੋਂ 8 ਨੰਬਰ ਦੇਣਾ ਚਾਹਾਂਗਾ, ਕਿਉਂਕਿ ਸਰਕਾਰ ਨੇ ਆਪਣੇ ਦਾਈਰੇ ‘ਚ ਰਹਿੰਦੇ ਹੋਏ ਚੰਗੀ ਕੋਸ਼ਿਸ਼ ਕੀਤੀ ਹੈ।

https://abpnews.abplive.in/budget/budget-2019-how-you-will-get-tax-benefit-understand-from-tax-expert-ashwini-taneja-1062718