ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਲੋਕ ਸਭਾ ਵਿੱਚ ਵਿੱਤੀ ਸਾਲ 2021-22 ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਐਲਾਨ ਕੀਤੇ। ਉਨ੍ਹਾਂ ਐਲਾਨ ਕੀਤਾ ਹੈ ਕਿ ਵਿਦੇਸ਼ੀ ਮੋਬਾਈਲ ਫੋਨ ਮਹਿੰਗੇ ਹੋਣਗੇ ਕਿਉਂਕਿ ਕਸਟਮ ਡਿਊਟੀ 20 ਫੀਸਦੀ ਵੱਧ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਣਨ ਵਾਲੇ ਮੋਬਾਈਲ ਫੋਨ ਤੇ ਚਾਰਜਰ ਵੀ ਮਹਿੰਗੇ ਹੋਣਗੇ ਕਿਉਂਕਿ ਇਨ੍ਹਾਂ ਤੇ ਵੀ ਕਸਟਮ ਡਿਊਟੀ 2.5 ਫੀਸਦੀ ਵਧ ਗਈ ਹੈ।


ਇਸ ਦਾ ਮਤਲਬ ਇਹ ਹੈ ਕਿ ਇਲੈਕਟ੍ਰੋਨਿਕ ਸਾਮਾਨ ਮਹਿੰਗਾ ਹੋਏਗਾ। ਇਸ ਦੇ ਨਾਲ ਨਾਲ ਆਟੋ ਪਾਰਟ ਵੀ ਮਹਿੰਗੇ ਹੋਣਗੇ। ਵਿੱਤ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ, ਲੋਹਾ ਤੇ ਸਟੀਲ ਉਤਪਾਦਨ ਸਸਤਾ ਹੋਏਗਾ। ਇਸ ਦੇ ਨਾਲ ਨਾਲ ਸੋਨੇ ਚਾਂਦੀ ਦਾ ਸਮਾਨ ਵੀ ਸਸਤਾ ਹੋਏਗਾ। ਤਾਂਬੇ ਦੇ ਸਾਮਾਨ ਤੇ ਵੀ 2.5 ਫੀਸਦ ਕਸਟਮ ਡਿਊਟੀ ਘੱਟ ਗਈ ਹੈ। ਦੇਸ਼ ਵਿੱਚ ਹੁਣ ਚਮੜੇ ਦੇ ਨਿਰਯਾਤ 'ਤੇ ਪਾਬੰਦੀ ਹੋਵੇਗੀ।