ਸ਼ਸ਼ੀ ਥਰੂਰ ਨੇ ਟਵੀਟ ਕਰਕੇ ਕਿਹਾ, "ਇਹ ਭਾਜਪਾ ਸਰਕਾਰ ਮੈਨੂੰ ਇੱਕ ਗੈਰੇਜ ਮਕੈਨਿਕ ਦੀ ਯਾਦ ਦਿਵਾਉਂਦੀ ਹੈ ਜੋ ਆਪਣੇ ਗ੍ਰਾਹਕ ਨੂੰ ਕਹਿੰਦਾ ਹੈ,“ਮੈਂ ਤੁਹਾਡੀ ਕਾਰ ਦੀਆਂ ਬਰੇਕਾਂ ਤਾਂ ਨਹੀਂ ਠੀਕ ਕਰ ਸਕਦਾ, ਇਸ ਲਈ ਮੈਂ ਤੁਹਾਡੇ ਹਾਰਨ ਹੋਰ ਤੇਜ਼ ਕਰ ਦਿੱਤਾ ਹੈ।"
ਉਧਰ ਸੀਪੀਐਮ ਨੇਤਾ ਮੁਹੰਮਦ ਸਲੀਮ ਨੇ ਵੀ ਬਜਟ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਮੁਹੰਮਦ ਸਲੀਮ ਅਲੀ ਨੇ ਕਿਹਾ ਹੈ, "ਇਸ ਬਜਟ ਵਿੱਚ ਰੇਲ, ਬੈਂਕ, ਬੀਮਾ, ਰੱਖਿਆ ਤੇ ਸਟੀਲ ਸਭ ਕੁੱਝ ਸਰਕਾਰ ਬੇਚਣ ਜਾ ਰਹੀ ਹੈ। ਇਹ ਬਜਟ ਹੈ ਜਾਂ OLX"
ਕਾਂਗਰਸੀ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ, "ਸਾਨੂੰ ਉਮੀਦ ਸੀ ਕਿ ਜਦੋਂ ਬਜਟ ਨੂੰ ਕਿਸੇ ਅਸਾਧਾਰਣ ਸਥਿਤੀ ਵਿੱਚ ਪੇਸ਼ ਕੀਤਾ ਜਾਵੇਗਾ, ਤਾਂ ਇਸ ਵਿੱਚ ਅਸਾਧਾਰਣ ਕਦਮ ਚੁੱਕਣ ਦੀ ਝਲਕ ਮਿਲੇਗੀ, ਪਰ ਅਸਾਧਾਰਨ ਸਥਿਤੀ ਵਿੱਚ, ਸਰਕਾਰ ਬੜੇ ਆਰਾਮ ਤੇ ਨਿੱਜੀਕਰਨ ਦਾ ਰਾਹ ਫੜ੍ਹਕੇ ਅਪਣਾ ਬਚਾਅ ਕਰਨਾ ਚਾਹੁੰਦੀ ਹੈ।"