ਬੁਲੰਦਸ਼ਹਿਰ: ਇੱਥੇ ਇੱਕ ਸੜਕ ਹਾਦਸੇ ‘ਚ ਸੜਕ ਕੰਡੇ ਸੋ ਰਹੇ ਸ਼ਰਧਾਲੂਆਂ ਨੂੰ ਇੱਕ ਬੱਸ ਨੇ ਕੁਚਲ ਦਿੱਤਾ। ਇਸ ਦਰਦਨਾਕ ਸੜਕੀ ਹਾਦਸੇ ‘ਚ ਸੱਤ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਨ ਵਾਲਿਆਂ ‘ਚ ਚਾਰ ਮਹਿਲਾਵਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਇਹ ਲੋਕ ਗੰਗਾ-ਇਸ਼ਨਾਨ ਦੇ ਲਈ ਹਾਥਰਸ ਤੋਂ ਨਾਰੌਰਾ ਘਾਟ ਜਾ ਰਹੇ ਸੀ। ਜਿਸ ਸਮੇਂ ਇਹ ਹਾਸਦਾ ਹੋਇਆ ਸ਼ਰਧਾਲੂ ਰਸਤੇ ‘ਚ ਰੁੱਕ ਕੇ ਆਰਾਮ ਕਰ ਰਹੇ ਸੀ।



ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੱਸ ਡ੍ਰਾਈਵਰ ਮੌਕੇ ਤੋਂ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨ ਤੋਂ ਬਾਅਦ ਗੰਗਾ ਇਸ਼ਨਾਨ ਕਰੀ ਹਾਤਰਸ ਤੋਂ ਨਰੌਰਾ ਘਾਟ ‘ਤੇ ਸੜਕ ਕੰਡੇ ਸੋ ਰਹੇ ਸੀ।



ਹਾਦਸੇ ‘ਚ ਮਰਨ ਵਾਲਿਆਂ ‘ਚ ਫੁਲਵਤੀ ਪਤਨੀ ਮਹਿੰਦਰ ਸਿੰਘ (65) ਵਾਸੀ ਮੋਹਨਪੁਰਾ, ਮਾਲਾ ਦੇਵੀ (32), ਸ਼ਲਿਾ ਦੇਵੀ (35) ਵਾਸੀ ਦੱਖਣੀ ਫਿਰੋਜਾਬਾਦ, ਸਰਨਾਮ ਸਿੰਘ ਦੀ ਪੰਜ ਸਾਲਾ ਧੀ ਯੋਗਿਤਾ, ਕੁਮਾਰੀ ਕਲਪਨਾ (3), ਰੇਨੂ (22) ਅਤੇ ਸੰਜਨਾ (4) ਸ਼ਾਮਲ ਹਨ।