ਨਵੀਂ ਦਿੱਲੀ: ਫਰਾਂਸ ਦੌਰੇ ਤੋਂ ਵਾਪਸ ਪਰਤਦੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਗੈਰ ਪਾਕਿਸਤਾਨ ਦਾ ਨਾਂ ਲਏ ਪਾਕਿ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਨਾ ਡਰਾਂਗੇ, ਨਾ ਡਰਾਵਾਂਗੇ ਪਰ ਆਪਣੈ ਲੜਾਕੂ ਤਾਕਤ ਨੂੰ ਵਧਾਉਂਦੇ ਰਹਾਂਗੇ। ਪਰ ਇਹ ਕਿਸੇ ਨੂੰ ਡਰਾਉਣ-ਧਮਕਾਉਣ ਦੇ ਲਈ ਨਹੀ ਹੈ। ਸੈਨਾ ਦੀ ਤਾਕਤ ਨੂੰ ਸਿਰਫ ਵਧਾਉਣ ਦੇ ਲਈ ਹੈ।
ਉਨ੍ਹਾਂ ਵੱਲੋਂ ਕੀਤੀ ਰਾਫੇਲ ਪੂਜਾ ‘ਤੇ ਚੁੱਕੇ ਸਵਾਲਾਂ ਦਾ ਵੀ ਰਾਜਨਾਥ ਸਿੰਘ ਨੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਨੂੰ ਜੋ ਠਕਿ ਲੱਗਿਆ ਮੈਂ ਕੀਤਾ। ਅੱਗੇ ਵੀ ਕਰਾਂਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਦੇਰ ਰਾਤ ਫਰਾਂਸ ਤੋਂ ਭਾਰਤ ਵਾਪਸ ਆਏ ਹਨ।
ਉਨ੍ਹਾਂ ਨੇ ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਫਰਾਂਸ ਦਾ ਦੌਰਾ ਕਾਮਯਾਬ ਰਿਹਾ। ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਮੈਕ੍ਰਨ ਤੋਂ ਕਰੀਬ 35 ਮਿੰਟ ਦੀ ਚੰਗੀ ਗੱਲਬਾਤ ਵੀ ਹੋਈ। ਰਾਫੇਲ ਦੀ ਹੈਂਡਿੰਗ ਸੈਰਮਨੀ ਵੀ ਕਾਮਯਾਬ ਰਹੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਰਾਫੇਲ ਮਿਲਣ ਨਾਲ ਸਾਡੀ ਏਅਰਫੋਰਸ ਦੀ ਮਾਰਕ ਸਮਰੱਥਾ ਵਧੀ ਹੈ। ਜਿਸ ਦਾ ਮਕਸਦ ਕਿਸੇ ਨੂੰ ਡਰਾਉਣਾ-ਧਮਕਾਉਣਾ ਨਹੀ ਹੈ। ਅਸੀਂ ਆਪਣੀ ਤਾਕਤ ਨੂੰ ਵਧਾਉਂਦੇ ਰਹਾਂਗੇ ਚਾਹੇ ਕੁਝ ਵੀ ਹੋ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਤ ਅਪਰੈਲ ਤਕ ਰਾਫੇਲ ਭਾਰਤ ਆ ਜਾਣਗੇ। ਜਿਸ ਦਾ ਕ੍ਰੈਡਿਟ ਉਨ੍ਹਾਂ ਰਾਜਨਾਥ ਨੇ ਪੀਐਮ ਨਰਿੰਦਰ ਮੋਦੀ ਨੂੰ ਦਿੱਤਾ।
ਫਰਾਂਸ ਦੇ ਦੌਰੇ ਤੋਂ ਪਰਤੇ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਫੇਲ ਦੀ ਪੂਜਾ ‘ਤੇ ਦਿੱਤਾ ਬਿਆਨ
ਏਬੀਪੀ ਸਾਂਝਾ
Updated at:
11 Oct 2019 10:50 AM (IST)
ਫਰਾਂਸ ਦੌਰੇ ਤੋਂ ਵਾਪਸ ਪਰਤਦੇ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਬਗੈਰ ਪਾਕਿਸਤਾਨ ਦਾ ਨਾਂ ਲਏ ਪਾਕਿ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਨਾ ਡਰਾਂਗੇ, ਨਾ ਡਰਾਵਾਂਗੇ ਪਰ ਆਪਣੈ ਲੜਾਕੂ ਤਾਕਤ ਨੂੰ ਵਧਾਉਂਦੇ ਰਹਾਂਗੇ।
- - - - - - - - - Advertisement - - - - - - - - -