ਨਵੀਂ ਦਿੱਲੀ: ਨਵੇਂ ਸਾਲ ਦਾ ਜਸ਼ਨ ਇੱਕ ਪਰਿਵਾਰ ਲਈ ਮਾਤਮ ‘ਚ ਤਬਦੀਲ ਹੋ ਗਿਆ। ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ‘ਚ ਨਵੇਂ ਸਾਲ ਦੇ ਜਸ਼ਨ ‘ਚ ਇੱਕ ਬੱਚੇ ਨੂੰ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ 3 ਲੋਕਾਂ ਨੂੰ ਹਿਰਾਸਤ ਲੈ ਕੇ ਪੁੱਛਗਿੱਛ ਸ਼ੁਰੂ ਕੀਤੀ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਰਾਤ ਕਰੀਬ 11 ਵਜੇ ਦੀ ਹੈ। ਘਟਨਾ ਦੀ ਜਾਣਕਾਰੀ ਪੁਲਿਸ ਨੂੰ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ‘ਚ ਪਤਾ ਲੱਗਿਆ ਹੈ ਕਿ ਬੱਚੇ ਨੂੰ ਗੋਲੀ ਨਵੇਂ ਸਾਲ ਵਾਲੇ ਦਿਨ ਲੱਗੀ ਹੈ। ਇਸ ਘਟਨਾ ਬਾਰੇ ਅੱਗੇ ਉਨ੍ਹਾ ਕਿਹਾ ਕਿ ਚਸ਼ਮਦੀਦਾਂ ਮੁਤਾਬਕ ਉਨ੍ਹਾਂ ਨੇ ਪਟਾਕਿਆਂ ਦੀ ਆਵਾਜ਼ ਸੁਣੀ ਪਰ ਬਾਅਦ ‘ਚ ਬੱਚਾ ਬੇਹੋਸ਼ ਮਿਲਿਆ।

ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ‘ਚ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਹੋਰ ਘਟਨਾ ਦਿੱਲੀ ਦੇ ਹੀ ਵੈਲਕਮ ਇਲਾਕੇ ‘ਚ ਹੋਈ ਜਿਸ ‘ਚ 12 ਸਾਲਾ ਬੱਚੇ ਨੂੰ ਗੋਲੀ ਲੱਗੀ। ਬੱਚੇ ਦਾ ਇਲਾਜ ਹਸਲਪਤਾਲ ‘ਚ ਚੱਲ ਰਿਹਾ ਹੈ। ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।