ਨਵੀਂ ਦਿੱਲੀ: ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਸੋਮਵਾਰ ਨੂੰ ਸੰਸਦ ‘ਚ ਦੱਸਿਆ ਕਿ ਪਿਛਲੇ ਤਿੰਨ ਸਾਲਾਂ ‘ਚ ਅਖ਼ਬਾਰਾਂ ਤੇ ਮੈਗਜ਼ੀਨਾਂ ‘ਚ ਇਸ਼ਤਹਾਰ ਦੇਣ ‘ਤੇ ਸਰਕਾਰ ਨੇ 1856.82 ਕਰੋੜ ਰੁਪਏ ਖ਼ਰਚ ਕੀਤੇ ਹਨ। ਰਾਜ ਸਭਾ ਮੈਂਬਰ ਰਿਸ਼ੀਬਰਤ ਬੈਨਰਜੀ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸੂਚਨਾ ਤੇ ਪ੍ਰਸਾਰਣ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਸਦਨ ਨੂੰ ਦੱਸਿਆ ਕਿ ਲੋਕ ਸੰਪਰਕ ਤੇ ਸੰਚਾਰ ਬਿਊਰੋ (ਬੀਓਸੀ) ਨੇ ਵੱਖ-ਵੱਖ ਮੰਤਰਾਲੇ ਤੇ ਵਿਭਾਗਾਂ ਵੱਲੋਂ ਪ੍ਰਿੰਟ ਮੀਡੀਆ ‘ਚ ਸੰਚਾਰ ਮੁਹਿੰਮਾਂ ‘ਤੇ ਇਹ ਪੈਸੇ ਖ਼ਰਚ ਕੀਤੇ ਹਨ।

ਸਾਲ 2015-16 ‘ਚ ਇਨ੍ਹਾਂ ਜਾਰੀ ਆਦੇਸ਼ਾਂ ਦੀ ਗਿਣਤੀ 20,111 ਸੀ ਤੇ ਇਨ੍ਹਾਂ ‘ਤੇ ਆਈ ਲਾਗਤ 579.88 ਕਰੋੜ ਰੁਪਏ ਸੀ। ਇਸ ਦੇ ਅਗਲੇ ਸਾਲ ਜਾਰੀ ਆਦੇਸ਼ਾਂ ਦੀ ਗਿਣਤੀ 21,576 ਸੀ ਜਿਨ੍ਹਾਂ ‘ਤੇ 628.04 ਕਰੋੜ ਤੇ ਸਾਲ 2017-18 ‘ਚ ਜਾਰੀ ਆਦੇਸ਼ਾਂ ਦੀ ਗਿਣਤੀ 11,798 ਰਹੀ ਜਿਨ੍ਹਾਂ ‘ਤੇ 648.90 ਕਰੋੜ ਰੁਪਏ ਖ਼ਰਚ ਕੀਤੇ ਗਏ।



ਬੀਓਸੀ ਜਨਤੱਕ ਖੇਤਰ ਦੇ ਉਪਕਰਮਾਂ ਸਮੇਤ ਵੱਖ-ਵੱਖ ਮੰਤਰਾਲੇ ਤੇ ਸੰਗਠਨਾਂ ਵੱਲੋਂ ਪ੍ਰਚਾਰ ਦੇਣ ਲਈ ਸਰਕਾਰ ਦੀ ਨੋਡਲ ਏਜੰਸੀ ਹੈ।