Road Accident: ਨੈਨੀਤਾਲ ਜ਼ਿਲ੍ਹੇ ਵਿੱਚ ਹਰਿਆਣਾ ਤੋਂ ਆ ਰਹੀ ਬੱਸ 200 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੰਜ ਔਰਤਾਂ, ਇੱਕ ਪੁਰਸ਼ ਤੇ ਬੱਚੇ ਸਮੇਤ ਘੱਟੋ-ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹੁਣ ਤੱਕ 28 ਵਿਅਕਤੀਆਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ ਬੱਸ 30 ਤੋਂ 33 ਲੋਕਾਂ ਨੂੰ ਲੈ ਕੇ ਜਾ ਰਹੀ ਸੀ ਕਿ ਕਾਲਾਧੁੰਗੀ ਰੋਡ ‘ਤੇ ਨਲਨੀ ਵਿੱਚ ਖਾਈ ਵਿੱਚ ਡਿੱਗ ਗਈ। ਬੱਸ ਸਵਾਰ ਵਿਅਕਤੀ ਹਰਿਆਣਾ ਦੇ ਹਿਸਾਰ ਤੋਂ ਨੈਨੀਤਾਲ ਜਾ ਰਹੇ ਸਨ।


ਉੱਤਰਾਖੰਡ ਵਿੱਚ ਲਗਾਤਾਰ ਹੋ ਰਹੇ ਨੇ ਹਾਦਸੇ


ਜ਼ਿਕਰ ਕਰ ਦਈਏ ਕਿ ਉਤਰਾਖੰਡ ਵਿੱਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਜਿਸ ਵਿੱਚ ਹੁਣ ਤੱਕ ਚੌਦਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸੋਮਵਾਰ ਸਵੇਰੇ ਵੀ ਦਿੱਲੀ ਤੋਂ ਗੰਗੋਲੀਹਾਟ ਜਾ ਰਹੀ ਉਤਰਾਖੰਡ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਸ ਚਿਤਾਈ ਨੇੜੇ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੜਕ ਤੋਂ ਹੇਠਾਂ ਟੋਏ ਵੱਲ ਨੂੰ ਜਾ ਲੱਗੀ। ਖੁਸ਼ਕਿਸਮਤੀ ਇਹ ਰਹੀ ਕਿ ਬੱਸ ਦਰੱਖਤਾਂ ਵਿਚਕਾਰ ਫਸ ਗਈ। ਇਸ ਦੌਰਾਨ ਬੱਸ 'ਚ ਸਵਾਰ ਯਾਤਰੀਆਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ। ਇਸ ਹਾਦਸੇ 'ਚ ਕੁਝ ਯਾਤਰੀਆਂ ਨੂੰ ਸੱਟਾਂ ਵੀ ਲੱਗੀਆਂ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਕੁੱਲ 20 ਯਾਤਰੀ ਸਵਾਰ ਸਨ। ਹਾਲਾਂਕਿ ਸ਼ੁਕਰ ਹੈ ਕਿ 20 'ਚੋਂ 20 ਯਾਤਰੀ ਸੁਰੱਖਿਅਤ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ, ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।


ਪਿਥੌਰਾਗੜ੍ਹ 'ਚ ਕਾਰ ਪੱਥਰ ਨਾਲ ਟਕਰਾ ਗਈ


ਪਿਥੌਰਾਗੜ੍ਹ ਜ਼ਿਲੇ 'ਚ ਇੱਕ ਬੋਲੈਰੋ 'ਚ ਸਵਾਰ ਸੱਤ ਲੋਕਾਂ ਦੀ ਚਟਾਨ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਸੋਮਵਾਰ ਨੂੰ ਫਿਰ ਤੋਂ ਇਸ ਬੱਸ ਹਾਦਸੇ ਦੀ ਖਬਰ ਨੇ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।