ISRO CYBER : ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਐਸ ਸੋਮਨਾਥ ਵੱਲੋਂ  ਅੰਤਰਰਾਸ਼ਟਰੀ ਸਾਈਬਰ ਕਾਨਫਰੰਸ ਦੌਰਾ ਇਸਰੋ 'ਤੇ ਹੁੰਦੇ ਆ ਰਹੇ ਸਾਈਬਰ ਹਮਲੇ ਦੀ ਜਾਣਕਾਰੀ ਦਿੱਤੀ ਸੀ। ਐਸ ਸੋਮਨਾਥ ਮੁਤਾਬਕ ਇਸਰੋ ਦੇ ਸਾਫ਼ਟਵੇਅਰ 'ਤੇ ਹਰ ਰੋਜ਼ 100 ਤੋਂ ਸਾਈਬਰ ਹਮਲੇ ਹੁੰਦੇ ਹਨ। 


ਸੋਮਨਾਥ ਨੇ ਕਿਹਾ- ਰਾਕੇਟ ਤਕਨੀਕ 'ਚ ਸਾਈਬਰ ਹਮਲਿਆਂ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ, ਕਿਉਂਕਿ ਇਸ 'ਚ ਐਡਵਾਂਸਡ ਸਾਫਟਵੇਅਰ ਅਤੇ ਚਿਪਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਖਤਰਾ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਇਸਰੋ ਅਜਿਹੇ ਹਮਲਿਆਂ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਹੈ। ਸਾਡਾ ਸਿਸਟਮ ਸਾਈਬਰ ਸੁਰੱਖਿਆ ਨੈੱਟਵਰਕ ਨਾਲ ਲੈਸ ਹੈ। ਇਸ ਨਾਲ ਕਿਸੇ ਵੀ ਤਰ੍ਹਾਂ ਛੇੜਛਾੜ ਨਹੀਂ ਕੀਤੀ ਜਾ ਸਕਦੀ।


ਇਸਰੋ ਮੁਖੀ ਨੇ ਅੱਗੇ ਕਿਹਾ ਕਿ ਸਾਫਟਵੇਅਰ ਤੋਂ ਇਲਾਵਾ ਸੰਸਥਾ ਰਾਕੇਟ ਦੇ ਅੰਦਰ ਮੌਜੂਦ ਹਾਰਡਵੇਅਰ ਚਿਪਸ ਦੀ ਸੁਰੱਖਿਆ 'ਤੇ ਵੀ ਧਿਆਨ ਦੇ ਰਹੀ ਹੈ। ਇਸ ਦੇ ਲਈ ਵੱਖ-ਵੱਖ ਤਰ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ।


ਸੋਮਨਾਥ ਨੇ ਕਿਹਾ- ਪਹਿਲਾਂ ਅਸੀਂ ਸੈਟੇਲਾਈਟ ਦੀ ਨਿਗਰਾਨੀ ਲਈ ਸਾਫਟਵੇਅਰ ਤਿਆਰ ਕਰਦੇ ਸੀ। ਹੁਣ ਇਹੀ ਕੰਮ ਕਈ ਸੈਟੇਲਾਈਟਾਂ ਲਈ ਕੀਤਾ ਜਾ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਤਕਨਾਲੋਜੀ ਸਮੇਂ ਦੇ ਨਾਲ ਬਦਲ ਰਹੀ ਹੈ. ਸਾਨੂੰ ਉਸ ਅਨੁਸਾਰ ਅਪਡੇਟ ਕਰਨਾ ਹੋਵੇਗਾ।


ਸਾਈਬਰ ਹਮਲਿਆਂ ਬਾਰੇ ਬੋਲਦੇ ਹੋਏ, ਸੋਮਨਾਥ ਨੇ ਅੱਗੇ ਕਿਹਾ - ਐਡਵਾਂਸਡ ਟੈਕਨਾਲੋਜੀ ਸਾਡੇ ਲਈ ਵਰਦਾਨ ਅਤੇ ਖ਼ਤਰਾ ਹੈ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ AI ਵਰਗੀ ਤਕਨੀਕ ਦੀ ਵਰਤੋਂ ਕਰਕੇ ਸਾਈਬਰ ਅਪਰਾਧ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। ਇਸ ਦੇ ਲਈ ਬਿਹਤਰ ਖੋਜ ਅਤੇ ਸਖ਼ਤ ਮਿਹਨਤ ਦੀ ਲੋੜ ਹੋਵੇਗੀ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial