Sheopur Accident: ਮੱਧ ਪ੍ਰਦੇਸ਼ ਦੇ ਸ਼ਿਓਪੁਰ 'ਚ ਪੀਐਮ ਮੋਦੀ ਦੀ ਰੈਲੀ 'ਚ ਆਈਆਂ ਔਰਤਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪੀਐਮ ਦੀ ਰੈਲੀ ਤੋਂ ਵਾਪਸ ਪਰਤਦੇ ਸਮੇਂ ਬੱਸ ਪਲਟ ਗਈ। ਇਸ ਬੱਸ ਵਿੱਚ 30 ਔਰਤਾਂ ਸਵਾਰ ਸਨ। ਹਾਦਸੇ 'ਚ 10 ਔਰਤਾਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸ਼ਹਿਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੀਐਮ ਮੋਦੀ ਕੁਨੋ ਨੈਸ਼ਨਲ ਪਾਰਕ ਵਿੱਚ ਚੀਤੇ ਨੂੰ ਛੱਡਣ ਤੋਂ ਬਾਅਦ ਸ਼ਿਓਪੁਰ ਜ਼ਿਲ੍ਹੇ ਦੇ ਕਰਹਾਲ ਪਹੁੰਚੇ ਸਨ। ਪੀਐਮ ਮੋਦੀ ਨੇ ਇੱਥੇ ਮਹਿਲਾ ਸਵੈ-ਸਹਾਇਤਾ ਸਮੂਹਾਂ ਦੇ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਇਕੱਠ ਨੂੰ ਸੰਬੋਧਨ ਕੀਤਾ।


PM ਮੋਦੀ ਨੇ ਸ਼ਨੀਵਾਰ ਨੂੰ ਸ਼ਿਓਪੁਰ 'ਚ 'ਸੈਲਫ ਹੈਲਪ ਗਰੁੱਪ ਕਾਨਫਰੰਸ' ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵਿਸ਼ਵਕਰਮਾ ਜੈਅੰਤੀ 'ਤੇ ਸੈਲਫ ਹੈਲਪ ਗਰੁੱਪਾਂ ਦੀ ਕਾਨਫਰੰਸ ਆਪਣੇ ਆਪ 'ਚ ਬਹੁਤ ਖਾਸ ਹੈ। ਮਹਿਲਾ ਸਸ਼ਕਤੀਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਦੇ ਨਵੇਂ ਭਾਰਤ 'ਚ ਪੰਚਾਇਤ ਭਵਨ ਤੋਂ ਰਾਸ਼ਟਰਪਤੀ ਭਵਨ ਤੱਕ ਔਰਤ ਸ਼ਕਤੀ ਨੂੰ ਦੇਖਿਆ ਜਾ ਸਕਦਾ ਹੈ, ਉਨ੍ਹਾਂ ਕਿਹਾ ਕਿ ਸਰਕਾਰ ਔਰਤਾਂ ਦੇ ਉੱਦਮੀਆਂ ਲਈ ਨਵੇਂ ਰਾਹ ਪੈਦਾ ਕਰਨ ਲਈ ਪਿੰਡਾਂ 'ਚ ਵੀ ਲਗਾਤਾਰ ਕੰਮ ਕਰ ਰਹੀ ਹੈ।



ਪੀਐਮ ਮੋਦੀ ਨੇ ਇਕੱਠ ਨੂੰ ਕੀਤਾ ਸੰਬੋਧਨ 
ਪੀਐਮ ਮੋਦੀ ਦੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਪਹੁੰਚੀਆਂ ਸਨ। ਪੀਐਮ ਮੋਦੀ ਨੇ ਸਵੈ-ਸਹਾਇਤਾ ਸਮੂਹਾਂ ਦੇ ਇੱਕ ਪ੍ਰੋਗਰਾਮ ਵਿੱਚ ਕਿਹਾ, "ਸਾਡੀ ਸਰਕਾਰ 'ਇੱਕ ਜ਼ਿਲ੍ਹਾ, ਇੱਕ ਉਤਪਾਦ' ਰਾਹੀਂ ਸਥਾਨਿਕ ਉਤਪਾਦਾਂ ਨੂੰ ਹਰ ਜ਼ਿਲ੍ਹੇ ਤੋਂ ਵੱਡੇ ਬਾਜ਼ਾਰਾਂ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ।"


ਉਨ੍ਹਾਂ ਕਿਹਾ, "ਪਿਛਲੇ 8 ਸਾਲਾਂ ਵਿੱਚ, ਅਸੀਂ ਸਵੈ ਸਹਾਇਤਾ ਸਮੂਹਾਂ ਦੇ ਸਸ਼ਕਤੀਕਰਨ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਹੈ। ਅੱਜ ਦੇਸ਼ ਭਰ ਵਿੱਚ 8 ਕਰੋੜ ਤੋਂ ਵੱਧ ਔਰਤਾਂ ਇਸ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ। ਸਾਡਾ ਨਿਸ਼ਾਨਾ ਇਸ ਮੁਹਿੰਮ ਨਾਲ ਜੁੜਿਆ ਹਰ ਪਿੰਡ ਵਾਸੀ ਤੇ ਘੱਟੋ-ਘੱਟ ਘਰ ਵਿੱਚ ਇੱਕ ਭੈਣ ਨੂੰ ਇਸ ਮੁਹਿੰਮ ਨਾਲ ਜੋੜਨਾ।" ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਅੱਜ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਨਾਮੀਬੀਆ ਤੋਂ ਲਿਆਂਦੇ ਚੀਤਿਆਂ ਨੂੰ ਛੱਡਿਆ।