Rahul Gandhi: ਕਾਂਗਰਸ ਦੇ ਕੱਦਾਵਰ ਨੇਤਾ ਤੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਦੇਸ਼ ਵਿੱਚ ਬੇਰੁਜ਼ਗਾਰੀ ਦਰਾਂ ਵਿੱਚ ਵਾਧੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਤੇ ਆਰਐੱਸਐੱਸ ਤੇ ਨਿਸ਼ਾਨਾ ਸਾਧਿਆ ਹੈ। ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਦਿਲਚਸਪ ਦੇਸ਼ ਦੇ ਕੁਝ ਉਦਯੋਗਪਤੀਆਂ ਦੀ ਰੱਖਿਆ ਕਰਨ ਵਿੱਚ ਹੈ। 


ਭਾਰਤ ਜੋੜੋ ਯਾਤਰਾ ਦੌਰਾਨ ਕਰੁਣਾਗਪੱਲੀ ਵਿੱਚ ਜਲੂਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੁਨੀਆ ਦਾ ਦੂਜੇ ਨੰਬਰ ਦਾ ਸਭ ਤੋਂ ਅਮੀਰ ਵਿਅਕਤੀ ਨਰੇਂਦਰ ਮੋਦੀ ਦਾ ਬੇਹੱਦ ਕਰੀਬੀ ਹੈ।


ਉਨ੍ਹਾਂ ਕਿਹਾ, ਮੈਂ ਇੱਕ ਸੌਖਾ ਸਵਾਲ ਪੁੱਛਦਾ ਹਾਂ ਕਿ ਜਦੋਂ ਭਾਰਤ ਵਿੱਚ ਦੁਨੀਆ ਦਾ ਸਭ ਤੋਂ ਦੂਜੇ ਨੰਬਰ ਦਾ ਅਮੀਰ ਵਿਅਕਤੀ ਹੈ ਤਾਂ ਫਿਰ ਸਾਡੇ ਬੇਰੁਜ਼ਗਾਰੀ ਦਰਾਂ ਇੰਨੀਆਂ ਵੱਧ ਕਿਉਂ ਹਨ, ਲੱਖਾਂ ਭਾਰਤੀ ਬੇਰੁਜ਼ਗਾਰ ਹਨ, ਇਸ ਦਾ ਕਾਰਨ ਇਹ ਹੈ ਕਿ ਸਰਕਾਰ ਦੀ ਰੂਚੀ ਬੱਸ ਕੁਝ ਉਦਯੋਗਪਤੀਆਂ ਨੂੰ ਬਚਾਉਣ ਵਿੱਚ ਹੈ।


ਇਹ ਵੀ ਪੜ੍ਹੋਂ: Amit Shah: ਗ੍ਰਹਿ ਮੰਤਰੀ ਦੀ ਸੁਰੱਖਿਆ ਵਿੱਚ ਚੂਕ, ਗੱਡੀ ਦੀ ਕੀਤੀ ਭੰਨਤੋੜ


ਗਾਂਧੀ ਨੇ ਕਿਹਾ ਕਿ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਿੱਜੀਕਰਨ ਦੇ ਕਾਰਨ ਲੋਕ ਨੌਕਰੀਆਂ ਗਵਾ ਰਹੇ ਹਨ। ਕਿਹੜੇ ਲੋਕ ਹਨ ਜੋ ਕੰਪਨੀਆਂ ਦੇ ਨਿੱਜੀਕਰਨ ਦਾ ਫਾਇਦਾ ਲੈ ਰਹੇ ਹਨ, ਇਹ ਦੇਸ਼ ਦੇ ਉਹ ਪੰਜ-ਛੇ ਉਦਯੋਗਪਤੀ ਹਨ ਜੋ ਸਰਕਾਰ ਦਾ ਫ਼ਾਇਦਾ ਚੁੱਕ ਰਹੇ ਹਨ।


ਜ਼ਿਕਰ ਕਰ ਦਈਏ ਕਿ 2024 ਦੀਆਂ ਲੋਕ ਸਭਾ ਨੂੰ ਲੈ ਕੇ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ। ਇਹ ਯਾਤਰਾ 7 ਸਤੰਬਰ ਤੋਂ ਸ਼ੁਰੂ ਹੋਈ ਹੈ ਜੋ ਕਿ 3570 ਕਿਲੋਮੀਟਰ ਲੰਬਾ ਮਾਰਚ ਤੈਅ ਕਰਕੇ ਕਸ਼ਮੀਰ ਵਿੱਚ ਸਮਾਪਤ ਹੋਵੇਗੀ।.


ਇਹ ਵੀ ਪੜ੍ਹੋਂ: ਅਜੇ ਵੀ ਪਿੱਛਾ ਨਹੀਂ ਛੱਡ ਰਿਹਾ ਕੋਰੋਨਾ, 29 ਮਰੀਜ਼ਾਂ ਦੀ ਹੋਈ ਮੌਤ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।