ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ੁਰੂ ਹੋਇਆ ਹਿੰਸਕ ਪ੍ਰਦਰਸ਼ਨ ਪੂਰਬੀ-ਉਤਰ ਸੂਬਿਆਂ ਤੋਂ ਇਲਾਵਾ ਹੁਣ ਯੂਪੀ ਅਤੇ ਪੱਛਮੀ ਬੰਗਾਲ ਨੂੰ ਵੀ ਸਾੜ ਰਿਹਾ ਹੈ। ਦੇਸ਼ ਦੇ ਵੱਖ-ਵੱਖ ਇਲਾਕਿਆਂ ‘ਚ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਸੂਬਾ ਸਰਕਾਰਾਂ ਨੇ ਅਪਵਾਹਾਂ ਫੇਲਣ ਤੋਂ ਰੋਕਣ ਲਈ ਇੰਟਰਨੈਟ ਸੇਵਾ ਨੂੰ ਬੰਦ ਕਰ ਦਿੱਤਾ ਹੈ। ਨਾਲ ਹੀ ਕੱਲ੍ਹ ਪੀਐਮ ਨਰਿੰਦਰ ਮੋਦੀ ਨੇ ਵੀ ਅਫਵਾਹਾਂ ‘ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ।


ਮਊ ‘ਚ ਹਿੰਦਾ ‘ਤੇ ਉਤਾਰੂ ਭੀੜ ਨੇ ਪਹਿਲਾਂ ਸੜਕ ‘ਤੇ ਚਲ ਰਹੀਆਂ ਗੱਡੀਆਂ ਨੂੰ ਪੱਥਰਾਂ ਨਾਲ ਨਿਸ਼ਾਨਾ ਬਣਾਇਆ, ਸ਼ਾਮ ਹੁੰਦੇ ਤਕ ਉਨ੍ਹਾਂ ਨੇ ਪੁਲਿਸ ਥਾਣੇ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਦੀ ਕਈ ਗੱਡੀਆਂ ਨੂੰ ਸਾੜ ਦਿੱਤਾ ਗਿਆ। ਜਿਸ ਤੋਂ ਨਜਿੱਠਣ ਲਈ ਪੁਲਿਸ ਵੱਲੋਂ ਹੰਝੂ ਗੈਸ ਦੇ ਗੋਲੇ ਦਾਗੇ ਗਏ ਅਤੇ ਸ਼ਰਾਰਤੀ ਅਨਸਰਾਂ ਨੂੰ ਭੱਜਾਉਣ ਲਈ ਹਵਾਈ ਫਾਈਰਿੰਗ ਕੀਤੀ ਗਈ। ਜਿਸ ਤੋਂ ਬਾਅਦ ਇਲਾਕੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਅਤੇ ਇੰਟਰਨੈਟ ਸੇਵਾ ਵੀ ਬੰਦ ਕੀਤੀ ਗਈ ਹੈ।

ਜਾਮੀਆ ‘ਚ ਹੋਈ ਹਿੰਸਾ ਤੋਂ ਬਾਅਦ ਯੂਪੀ ‘ਚ ਮਾਹੌਲ ਖ਼ਰਾਬ ,ਹੋਣ ਦੀ ਖ਼ਬਰਾਂ ਨਾਲ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤੀਆਨਾਥ ਬੇਹੱਦ ਨਾਰਾਜ਼ ਹਨ। ਯੋਗੀ ਨੇ ਅੱਧੀ ਰਾਤ ਨੂੰ ਬੈਠਕ ਕਰ ਹਿੰਸਾ ਵਾਲੇ ਖੇਤਰਾਂ ਦੇ ਡੀਐਮ ਅਤੇ ਐਸਪੀ ਨੂੰ ਫੱਟਕਾਰ ਲਗਾਈ ਹੈ।

ਇਸ ਦੇ ਨਾਲ ਹੀ ਨਾਗਰਿਕਤਾ ਕਾਨੂੰਨ ‘ਤੇ ਹਿੰਸਕ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਪੱਛਮੀ ਬੰਗਾਲ ਦੇ ਹਾਵੜਾ ‘ਚ ਇੰਟਰਨੈਟ ਸੇਵਾਵਾਂ ਨੂੰ ਸ਼ਾਮ ਪੰਜ ਵਜੇ ਤਕ ਬੰਦ ਕਰ ਦਿੱਤਾ ਗਿਆ ਹੈ। ਨਾਗਰਿਕਤਾ ਕਾਨੂੰਨ ‘ਤੇ ਸੰਸਦ ਦੀ ਮੁਹਰ ਲਗਣ ਤੋਂ ਬਾਅਦ ਪੂਰੇ ਪੱਛਮੀ ਬੰਗਾਲ ‘ਚ ਥਾਂ-ਥਾਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ।

ਜਾਮੀਆ ਹਿੰਸਾ ਦੀ ਪੁਲਿਸ ਜਾਂਚ ਦੇ ਦੌਰਾਨ ਕੁਝ ਵ੍ਹੱਟਸਐਪ ਗਰੁਪ ਵੀ ਮਿਲੇ ਹਨ। ਸੂਤਰਾਂ ਮੁਤਾਬਕ ਜਿਨ੍ਹਾਂ 10 ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ, ਉਨ੍ਹਾਂ ‘ਚ ਕੁਝ ਲੋਕ ਇੰਨ੍ਹਾਂ ਵ੍ਹੱਟਸਐਪ ਗਰੁਪਾਂ ‘ਚ ਸ਼ਾਮਲ ਹਨ। ਜਾਮੀਆ ਕੇਸ ‘ਚ ਪੁਲਿਸ ਨੇ ਵੱਡੀ ਕਾਾਰਵਾਈ ਕੀਤੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਗ੍ਰਿਫ਼ਤਾਰ ਦਸ ਲੋਕਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਵੀ ਹੈ।