ਸਿਰਮੌਰ: ਨੈਸ਼ਨਲ ਹਾਈਵੇਅ 707 ‘ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਜਿਸ ਗੱਡੀ ਨੂੰ ਅੱਗ ਲੱਗੀ ਉਹ ਸ਼ਿਲਾਈ ਵਾਲੇ ਪਾਸੇ ਜਾ ਰਹੀ ਸੀ। ਹਾਦਸੇ ਸਮੇਂ ਕਾਰ ‘ਚ ਦੋ ਲੋਕ ਸੀ ਜਿਨ੍ਹਾਂ ਨੇ ਕਾਰ ਚੋਂ ਨਿਕਲ ਕੇ ਆਪਣੀ ਜਾਨ ਬਚਾਈ। ਇਹ ਐਂਡੇਵਰ ਕਾਰ ਹਰਿਆਣਾ ਦੀ ਸੀ ਜਿਸ ਦਾ ਨੰਬਰ ਐਚਆਰ 51 ਏਐਚ 1671 ਹੈ।
ਕਾਰ ‘ਚ ਕਫੋਟਾ ਤੋ ਪਹਿਲਾਂ ਬਡਵਾਸ ਨੈਸ਼ਨਲ ਹਾਈਵੇਅ ‘ਤੇ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨਾਲ ਮਿਲ ਕੇ ਕਾਰ ਸਵਾਰ ਰਵਿੰਦਰ ਅਤੇ ਸੁਮਿਤ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤਕ ਘਟਨਾ ਵਾਲੀ ਥਾਂ ‘ਤੇ ਫਾਈਰ ਬ੍ਰਿਗੇਡ ਪਹੁੰਚੀ ਉਦੋਂ ਤਕ ਕਾਰ ਸੜ੍ਹ ਕੇ ਸੁਆਹ ਹੋ ਚੁੱਕੀ ਸੀ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੋਮਦੇਵ ਨੇ ਕਿਹਾ ਕਿ ਕਾਰ ‘ਚ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਜਿੱਥੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਪੁਲਿਸ ਜਾਮ ਕਲਿਅਰ ਕਰਨ ਦਾ ਕੰਮ ਕਰ ਰਹੀ ਹੈ।
Election Results 2024
(Source: ECI/ABP News/ABP Majha)
ਚਲਦੀ ਕਾਰ ਨੂੰ ਲੱਗੀ ਅੱਗ ‘ਚ ਮਸਾਂ ਬਚੇ ਸਵਾਰ, ਨੈਸ਼ਨਲ ਹਾਈਵੇਅ 707 ‘ਤੇ ਜਾਮ
ਏਬੀਪੀ ਸਾਂਝਾ
Updated at:
30 Oct 2019 12:07 PM (IST)
ਨੈਸ਼ਨਲ ਹਾਈਵੇਅ 707 ‘ਤੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ ਜਿਸ ਤੋਂ ਬਾਅਦ ਹਾਈਵੇਅ ‘ਤੇ ਲੰਬਾ ਜਾਮ ਲੱਗ ਗਿਆ। ਜਿਸ ਗੱਡੀ ਨੂੰ ਅੱਗ ਲੱਗੀ ਉਹ ਸ਼ਿਲਾਈ ਵਾਲੇ ਪਾਸੇ ਜਾ ਰਹੀ ਸੀ। ਹਾਦਸੇ ਸਮੇਂ ਕਾਰ ‘ਚ ਦੋ ਲੋਕ ਸੀ ਜਿਨ੍ਹਾਂ ਨੇ ਕਾਰ ਚੋਂ ਨਿਕਲ ਕੇ ਆਪਣੀ ਜਾਨ ਬਚਾਈ।
- - - - - - - - - Advertisement - - - - - - - - -