ਮੁੰਬਈ: ਮੁੰਬਈ ‘ਚ 26 ਸਾਲਾ ਵਿਜੈ ਸਿੰਘ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਇਸ ਮਾਮਲੇ ‘ਚ ਪੰਜ ਪੁਲਿਸਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਕੱਪਲ ਖਿਲਾਫ ਵੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਜਿਸ ਨੇ ਵਿਜੈ ਖਿਲਾਫ ਸ਼ਿਕਾਇਤ ਕੀਤੀ ਸੀ। ਕੱਪਲ ਦਾ ਕਹਿਣਾ ਹੈ ਕਿ ਵਿਜੈ ਨੇ ਆਪਣੀ ਬਾਈਕ ਦੀ ਲਾਈਟ ਕੁੜੀ ਦੇ ਮੁਹੰ ‘ਤੇ ਮਾਰੀ। ਜਿਸ ਕਰਕੇ ਦੋਵਾਂ ‘ਚ ਹੱਥੋਪਾਈ ਹੋ ਗਈ।
ਹੱਥੋਪਾਈ ਤੋਂ ਬਾਅਦ ਪੁਲਿਸ ਦੋਵਾਂ ਨੂੰ ਥਾਣੇ ਲੈ ਗਈ। ਪੁਲਿਸ ਨੇ ਕੁੜੀ ਦੇ ਕਹਿਣ ‘ਤੇ ਸ਼ਿਕਾਇਤ ਕੀਤੀ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਵਿਜੈ ਨੂੰ ਕੁੱਟਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਦੇ ਬੁਲਾਰੇ ਨੇ ਕਿਹਾ, “ਘਟਨਾ ਦੀ ਜਾਂਚ ਤੋਂ ਬਾਅਦ ਵਡਾਲਾ ਟੱਰਕ ਟਰਮਿਨਸ ਪੁਲਿਸ ਥਾਣੇ ਦੇ ਇੱਕ ਸਹਾਇਕ ਥਾਣੇਦਾਰ, ਇੱਕ ਸਬ-ਇੰਸਪੈਕਟਰ ਅਤੇ ਤਿੰਨ ਕਾਂਸਟੇਬਲ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ”।
ਇਸ ਦੌਰਾਨ ਮ੍ਰਿਤਕ ਪਰਿਵਾਰ ਅਤੇ ਸਥਾਨਿਕ ਲੋਕਾਂ ਨੇ ਵਡਾਲਾ ਟੱਰਕ ਟਰਮਿਨਲ ਪੁੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਕਰ ਮੁੰਬਈ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਦੀ ਮੰਗ ਕੀਤੀ। ਪੁਲਿਸ ਮੁਤਾਬਕ ਵਿਜੈ ਦੀ ਛਾਤੀ ‘ਚ ਦਰਦ ਹੋਣ ਤੋਂ ਬਾਅਦ ਉਸ ਨੂੰ ਰਿਹਾ ਕੀਤਾ ਗਿਆ ਅਤੇ ਉਹ ਥਾਣੇ ਦੇ ਦਰਵਾਜੇ ‘ਤੇ ਡਿੱਗ ਗਿਆ।
ਹਿਰਾਸਤ ‘ਚ ਨੌਜਵਾਨ ਦੀ ਮੌਤ ਮਗਰੋ ਹੰਗਾਮਾ, ਪੰਜ ਪੁਲਿਸਕਰਮੀ ਮੁਅੱਤਲ
ਏਬੀਪੀ ਸਾਂਝਾ
Updated at:
30 Oct 2019 10:46 AM (IST)
ਮੁੰਬਈ ‘ਚ 26 ਸਾਲਾ ਵਿਜੈ ਸਿੰਘ ਦੀ ਪੁਲਿਸ ਹਿਰਾਸਤ ‘ਚ ਮੌਤ ਹੋ ਗਈ। ਇਸ ਮਾਮਲੇ ‘ਚ ਪੰਜ ਪੁਲਿਸਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਕੱਪਲ ਖਿਲਾਫ ਵੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ ਜਿਸ ਨੇ ਵਿਜੈ ਖਿਲਾਫ ਸ਼ਿਕਾਇਤ ਕੀਤੀ ਸੀ
- - - - - - - - - Advertisement - - - - - - - - -