ਹਿਸਾਰ: ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਝਰੇਲੀ ਪਿੰਡ ਨੇੜੇ ਬੁੱਧਵਾਰ ਸ਼ਾਮ ਨੂੰ ਕਾਰ ਤੇ ਟਰੱਕ ਦੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਸ ਦੌਰਾਨ ਫਤਿਹਾਬਾਦ ਜ਼ਿਲ੍ਹੇ ਦੇ ਕਿਰਧਾਨ ਪਿੰਡ ਦੇ ਰਹਿਣ ਵਾਲੇ ਦੋ ਭਰਾਵਾਂ ਸਮੇਤ ਛੇ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪੱਥਰ ਨਾਲ ਭਰਿਆ ਟਰਾਲਾ ਕਾਰ 'ਤੇ ਪਲਟ ਗਿਆ ਤੇ ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ।

ਇਸ ਖ਼ਬਰ ਨਾਲ ਪਿੰਡ ਵਿੱਚ ਸੌਗ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਇਸ ਹਾਦਸੇ ਵਿੱਚ 35 ਤੋਂ 40 ਸਾਲ ਦੇ 6 ਨੌਜਵਾਨਾਂ ਦੀ ਮੌਤ ਹੋ ਗਈ ਹੈ। ਜਦੋਂ ਉਨ੍ਹਾਂ ਦੀ ਕਾਰ ਮਾਰਬਲ ਦੇ ਪੱਥਰ ਨਾਲ ਭਰੇ ਟਰੱਕ ਨਾਲ ਟਕਰਾਈ ਉਦੋਂ ਮ੍ਰਿਤਕ ਜੋਧਪੁਰ ਜਾ ਰਹੇ ਸੀ। ਦੋਵੇਂ ਵਾਹਨ ਸੜਕ ਤੋਂ ਖਿਸਕ ਗਏ ਜਿਸ ਤੋਂ ਬਾਅਦ ਟਰੱਕ-ਕਾਰ 'ਤੇ ਡਿੱਗ ਗਿਆ।



ਮ੍ਰਿਤਕਾਂ ਚੋਂ ਚਾਰ ਦੀ ਪਛਾਣ ਮਹਿੰਦਰ, ਵਿਨੋਦ, ਰਾਜਬੀਰ, ਰਾਧੇ ਸ਼ਿਆਮ ਵਜੋਂ ਹੋਈ ਹੈ ਜਦੋਂਕਿ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਅਜੇ ਬਾਕੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904