ਭਿਆਨਕ ਸੜਕ ਹਾਦਸਾ, ਨਦੀ 'ਚ ਡਿੱਗੀ ਕਾਰ, ਤਿੰਨ ਹਲਾਕ
ਏਬੀਪੀ ਸਾਂਝਾ | 06 Oct 2020 07:16 PM (IST)
ਹਿਮਾਚਲ ਪ੍ਰੇਦਸ਼ ਦੇ ਠਿਓਗ ਖੇਤਰ 'ਚ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸੈਂਜ ਤੋਂ ਬਲਗ ਨੂੰ ਜਾ ਰਹੀ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ
ਸੰਕੇਤਕ ਤਸਵੀਰ
ਸ਼ਿਮਲਾ: ਹਿਮਾਚਲ ਪ੍ਰੇਦਸ਼ ਦੇ ਠਿਓਗ ਖੇਤਰ 'ਚ ਇੱਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸੈਂਜ ਤੋਂ ਬਲਗ ਨੂੰ ਜਾ ਰਹੀ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਨਦੀ 'ਚ ਡਿੱਗ ਪਈ ਅਤੇ ਲਗਭਗ 50 ਮੀਟਰ ਦੂਰ ਜਾ ਕੇ ਨਦੀ 'ਚ ਲੁੜਕ ਗਈ। ਗੱਡੀ 'ਚ 1 ਮਹਿਲਾ ਅਤੇ 3 ਵਿਅਕਤੀ ਸਵਾਰ ਸੀ।ਇਸ 'ਚ ਮਹਿਲਾ ਅਤੇ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ।ਜਦਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਸੈਂਜ ਤੋਂ ਬਲਗ ਨੂੰ ਜਾ ਰਹੀ ਕਾਰ ਚੜਾਈ ਦੇ ਕੋਲ ਨਿਯੰਤਰਣ ਗੁਆ ਬੈਠੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।ਤਿੰਨੋਂ ਮ੍ਰਿਤਕ ਮਾਈ ਪੁੱਲ ਦੇ ਪਿੰਜ ਦੇ ਰਹਿਣ ਵਾਲੇ ਹਨ।