ਚੰਡੀਗੜ੍ਹ: ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੂੰ ਕੋਰੋਨਾ ਹੋ ਗਿਆ ਹੈ। ਚੌਟਾਲਾ ਨੇ ਆਪਣੀ ਇੱਕ ਵੀਡੀਓ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਦੱਸ ਦਈਏ ਕਿ ਚੌਟਾਲਾ ਤੀਸਰੇ ਉਪ ਮੁੱਖ ਮੰਤਰੀ ਹਨ ਜੋ ਕੋਰੋਨਾ ਪੌਜ਼ੇਟਿਵ ਹੋਏ ਹਨ। ਉਸ ਤੋਂ ਪਹਿਲਾਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਉੱਤਰ ਪ੍ਰਦੇਸ਼ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਵੀ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।


ਸਿਹਤ ਵਿਭਾਗ ਮੁਤਾਬਕ ਉਪ ਮੁੱਖ ਮੰਤਰੀ ਨੂੰ ਵੀ ਅਲੱਗ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੰਗਲਵਾਰ ਨੂੰ 78 ਮਰੀਜ਼ਾਂ ਦੀ ਵੀ ਕੋਰੋਨਾ ਦੀ ਪੁਸ਼ਟੀ ਹੋਈ ਤੇ ਦੋ ਮਰੀਜ਼ਾਂ ਦੀਆਂ ਮੌਤ ਹੋਈ। ਦੱਸ ਦਈਏ ਕਿ ਪੰਚਕੁਲਾ ਵਿੱਚ ਕੋਰੋਨਾ ਦੀ ਰਫਤਾਰ ਕਾਰਨ ਇਸ ਨੂੰ ਸੰਵੇਦਨਸ਼ੀਲ ਜ਼ਿਲ੍ਹਾ ਐਲਾਨਿਆ ਗਿਆ ਹੈ।

Rahul Gandhi in Patiala: ਕੈਪਟਨ ਦੇ ਗੜ੍ਹ 'ਚੋਂ ਰਾਹੁਲ ਦਾ ਮੋਦੀ 'ਤੇ ਵੱਡਾ ਹਮਲਾ? ਪਟਿਆਲਾ 'ਚ ਕਹੀਆਂ ਇਹ ਵੱਡੀਆਂ ਗੱਲਾਂ

ਸਿਹਤ ਮੰਤਰੀ ਬਲਬੀਰ ਸਿੱਧੂ ਵੀ ਕੋਰੋਨ ਦਾ ਸ਼ਿਕਾਰ, ਰਿਪੋਰਟ ਆਈ ਪੌਜ਼ੇਟਿਵ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904