ਪਟਿਆਲਾ: ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੱਧੂ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮੰਗਲਵਾਰ ਨੂੰ ਸਿੱਧੂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸਿਹਤ ਮੰਤਰੀ ਨੇ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਅੱਜ ਸਵੇਰੇ ਮੰਤਰੀ ਨੇ ਕੋਰੋਨਾਵਾਇਰਸ ਦੇ ਹਲਕੇ ਲੱਛਣ ਵਿਖਾਏ ਸੀ। ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਸਰੀਰ 'ਚ ਦਰਦ ਸੀ।

ਬਲਬੀਰ ਸਿੱਧੂ ਨੇ ਕਿਹਾ, "ਮੈਂ ਅੱਜ ਸਵੇਰ ਤੋਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ ਜਿਸ ਕਾਰਨ ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ।"

ਉਧਰ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿੱਧੂ ਦੇ ਨੇੜਲੇ ਸੰਪਰਕਾਂ 'ਚ ਆਏ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।