ਨਵੀਂ ਦਿੱਲੀ: ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਤੋਂ ਪਹਿਲਾਂ ਸੰਸਦ ਭਵਨ ਦੇ ਵਿਹੜੇ ਵਿੱਚ ਵੀ ਇਕ ਵੱਖਰੀ ਤਸਵੀਰ ਦਿਖਾਈ ਦਿੱਤੀ। ਇਹ ਤਸਵੀਰ ਗਰੀਨ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਸੀ। ਬਹੁਤ ਸਾਰੇ ਮੰਤਰੀ ਤੇ ਸੰਸਦ ਮੈਂਬਰ ਅੱਜ ਇਸ ਹਰੀ ਨੰਬਰ ਪਲੇਟ ਨਾਲ ਸੰਸਦ ਭਵਨ ਪਹੁੰਚੇ। ਹਰੀ ਨੰਬਰ ਪਲੇਟਾਂ ਵਾਲੀਆਂ ਇਹ ਕਾਰਾਂ ਅਸਲ ਵਿੱਚ ਇਲੈਕਟ੍ਰਿਕ ਵਾਹਨ ਸਨ, ਮਤਲਬ ਕਿ ਇਹ ਵਾਹਨ ਪੈਟਰੋਲ ਤੇ ਡੀਜ਼ਲ ਦੀ ਬਜਾਏ ਇਲੈਕਟ੍ਰਿਕ ਚਾਰਜ 'ਤੇ ਚੱਲਦੇ ਹਨ।


ਸਰਕਾਰ ਨਾਲ ਜੁੜੇ ਮੰਤਰੀਆਂ ਦੇ ਅਨੁਸਾਰ ਹੁਣ ਇਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਕਾਰਾਂ ਵੱਖ-ਵੱਖ ਮੰਤਰਾਲਿਆਂ ਵਿੱਚ ਮੰਗਾਈਆਂ ਜਾਣਗੀਆਂ।


ਇਸ ਇਲੈਕਟ੍ਰਿਕ ਵਾਹਨ ਨੂੰ ਚਾਲੂ ਕਰਨ ਦਾ ਉਦੇਸ਼ ਸਪੱਸ਼ਟ ਹੈ ਕਿ ਇਹ ਵਾਹਨਾਂ ਦੁਆਰਾ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾ ਸਕਦਾ ਹੈ। ਸਰਕਾਰ ਨੇ ਬਜਟ ਵਿੱਚ ਈ-ਵਾਹਨ ‘ਤੇ ਵਾਧੂ ਛੋਟ ਦੀ ਘੋਸ਼ਣਾ ਵੀ ਕੀਤੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ, ਸਰਕਾਰ ਦੀ ਕੋਸ਼ਿਸ਼ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਦੀ ਹੈ। ਇਸ ਲਈ ਇਸ ਦੀ ਸ਼ੁਰੂਆਤ ਸਰਕਾਰੀ ਮੰਤਰਾਲਿਆਂ ਤੇ ਸੰਸਦ ਭਵਨ ਕੰਪਲੈਕਸ ਤੋਂ ਕੀਤੀ ਜਾ ਰਹੀ ਹੈ।


Car loan Information:

Calculate Car Loan EMI