ਸਾਵਧਾਨ! ਮਾਸਕ ਨਾ ਪਾਉਣ ਤੇ ਹੋ ਸਕਦੀ 8 ਦਿਨਾਂ ਦੀ ਜੇਲ
ਏਬੀਪੀ ਸਾਂਝਾ | 28 Nov 2020 02:47 PM (IST)
ਹਿਮਾਚਲ ਸਰਕਾਰ ਕੋਰੋਨਾ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ।ਹਿਮਾਚਲ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ।
ਸ਼ਿਮਲਾ: ਹਿਮਾਚਲ ਸਰਕਾਰ ਕੋਰੋਨਾ ਨਿਯਮਾਂ ਵਿੱਚ ਸਖ਼ਤੀ ਕੀਤੀ ਹੈ। ਹੁਣ ਮਾਸਕ ਨਾ ਪਾਉਣ ਤੇ 8 ਦਿਨਾਂ ਦੀ ਜੇਲ ਹੋ ਸਕਦੀ ਹੈ।ਹਿਮਾਚਲ ਸਰਕਾਰ ਨੇ ਨਾਇਟ ਕਰਫਿਊ ਵਿੱਚ ਥੋੜੀ ਤਬਦੀਲੀ ਕੀਤੀ ਹੈ।ਹੁਣ ਰਾਤ 8 ਵਜੇ ਦੀ ਬਜਾਏ 9 ਵਜੇ ਨਾਇਟ ਕਰਫਿਊ ਲੱਗੇਗਾ ਅਤੇ ਸਵੇਰ 6 ਵਜੇ ਤੱਕ ਜਾਰੀ ਰਹੇਗਾ।ਇਸ ਦੇ ਨਾਲ ਹੀ ਹਰ ਸ਼ਨੀਵਾਰ ਵਰਕ ਫਰੋਮ ਹੋਮ ਹੋਏਗਾ। ਵਿਆਹ ਸਮਾਗਮ ਵਿੱਚ ਹੁਣ ਸਿਰਫ 50 ਲੋਕਾਂ ਨੂੰ ਹੀ ਇਜਾਜ਼ਤ ਹੈ।ਹਿਮਾਚਲ ਪੁਲਿਸ ਨੇ 23 ਮਾਰਚ ਤੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 1.24 ਕਰੋੜ ਰੁਪਏ ਦਾ ਜੁਰਮਾਨਾ ਇਕੱਠਾ ਕੀਤਾ ਹੈ।