ਨਵੀ ਦਿੱਲੀ: ਕਿਸਾਨਾਂ ਨੂੰ ਦਿੱਲੀ ਪਹੁੰਚਣ ਤੱਕ ਰੋਕਣ ਲਈ ਕੇਂਦਰ ਸਰਕਾਰ ਵਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਕਿਸਾਨਾਂ 'ਤੇ ਲਗਾਤਾਰ ਤਸ਼ੱਦਦ ਢਾਹੇ ਜਾ ਰਹੇ ਹਨ। ਜਿਸ ਨੂੰ ਲੈ ਕੇ ਵਿਰੋਧੀ ਧਿਰਾਂ ਮੋਦੀ ਸਰਕਾਰ ਨੂੰ ਬੁਰੀ ਤਰ੍ਹਾਂ ਘੇਰ ਰਹੀਆਂ ਹਨ।


ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦਿੱਲੀ ਸਰਹੱਦਾਂ 'ਤੇ ਖੇਤ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀ ਕਿਸਾਨਾਂ 'ਤੇ ਲਾਠੀਚਾਰਜ ਕਰਨ 'ਤੇ ਕੇਂਦਰ ਸਰਕਾਰ 'ਤੇ ਸਵਾਲ ਖੜ੍ਹਾ ਕੀਤਾ ਹੈ। ਰਾਹੁਲ ਗਾਂਧੀ ਨੇ ਇੱਕ ਟਵੀਟ ਕੀਤਾ ਹੈ। ਜਿਸ 'ਚ ਇੱਕ ਤਸਵੀਰ 'ਚ ਜਵਾਨ ਕਿਸਾਨ 'ਤੇ ਲਾਠੀਚਾਰਜ ਕਰ ਰਿਹਾ ਹੈ।

Farmer Protest 'ਤੇ ਵੀਡੀਓ ਸ਼ੇਅਰ ਕਰ ਨਵਜੋਤ ਸਿੱਧੂ ਕੱਢਿਆ ਕੇਂਦਰ ਸਰਕਾਰ 'ਤੇ ਗੁੱਸਾ, ਜਾਣੋ ਕੀ ਕਿਹਾ

ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, "ਬੜੀ ਹੀ ਦੁਖਦ ਤਸਵੀਰ ਹੈ। ਸਾਡਾ ਨਾਅਰਾ ਤਾਂ 'ਜੈ ਜਵਾਨ ਜੇ ਕਿਸਾਨ' ਸੀ, ਪਰ ਅੱਜ ਪੀਐਮ ਮੋਦੀ ਦੇ ਹੰਕਾਰ ਨੇ ਜਵਾਨਾਂ ਨੂੰ ਕਿਸਾਨਾਂ ਖਿਲਾਫ ਖੜ੍ਹਾ ਕਰ ਦਿੱਤਾ ਹੈ। ਇਹ ਬਹੁਤ ਖ਼ਤਰਨਾਕ ਹੈ।"



ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ