ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (CBI) ਨੇ ਸ਼ੁੱਕਰਵਾਰ ਨੂੰ ਕਥਿਤ ਬੇਨਿਯਮੀਆਂ ਨੂੰ ਲੈ ਕੇ ਨੈਸ਼ਨਲ ਸਟਾਕ ਐਕਸਚੇਂਜ ਦੀ ਸਾਬਕਾ ਸੀਈਓ ਚਿੱਤਰਾ ਰਾਮਕ੍ਰਿਸ਼ਨ (Chitra Ramkrishna) ਦੇ ਖਿਲਾਫ ਲੁਕਆਊਟ ਸਰਕੂਲਰ ਜਾਰੀ ਕੀਤਾ ਹੈ। ਨਿਊਜ਼ ਏਜੰਸੀ ਪੀਟੀਆਈ ਨੇ ਇਹ ਜਾਣਕਾਰੀ ਦਿੱਤੀ ਹੈ।

 

ਇੱਕ ਦਿਨ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਦੀ ਜਾਂਚ ਦੇ ਹਿੱਸੇ ਵਜੋਂ ਰਾਮਕ੍ਰਿਸ਼ਨ ਦੇ ਅਹਾਤੇ 'ਤੇ ਛਾਪਾ ਮਾਰਿਆ ਸੀ। ਇੱਕ ਹੋਰ ਸਾਬਕਾ ਸੀਈਓ ਰਵੀ ਨਰਾਇਣ ਅਤੇ ਸਾਬਕਾ ਸੀਓਓ ਆਨੰਦ ਸੁਬਰਾਮਨੀਅਨ ਦੇ ਖਿਲਾਫ ਵੀ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ।

 

ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਮਿੰਟ ਨੂੰ ਦੱਸਿਆ, “ਸੀਬੀਆਈ ਅੱਜ ਰਾਮਕ੍ਰਿਸ਼ਨ ਤੋਂ ਮੁੰਬਈ ਵਿੱਚ ਪੁੱਛਗਿੱਛ ਕਰ ਰਹੀ ਹੈ ਅਤੇ ਰਾਮਕ੍ਰਿਸ਼ਨ, ਆਨੰਦ ਸੁਬਰਾਮਨੀਅਮ ਅਤੇ ਰਵੀ ਨਰਾਇਣ (ਐਨਐਸਈ ਦੇ ਸਾਬਕਾ ਮੈਨੇਜਿੰਗ ਡਾਇਰੈਕਟਰ) ਦੇ ਖਿਲਾਫ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਹੈ। ਇਹ ਕਾਰਵਾਈ ਸੇਬੀ ਦੇ ਹੁਕਮਾਂ ਅਨੁਸਾਰ ਸਾਹਮਣੇ ਆਏ ਤਾਜ਼ਾ ਤੱਥਾਂ ਦੇ ਆਧਾਰ 'ਤੇ 2018 ਵਿੱਚ ਦਰਜ ਕੀਤੀ ਗਈ ਇੱਕ ਐਫਆਈਆਰ ਦੇ ਆਧਾਰ 'ਤੇ ਕੀਤੀ ਗਈ ਹੈ।

 

ਘੁਟਾਲੇ ਨਾਲ ਸਬੰਧਤ ਹੈ ਸੀ.ਬੀ.ਆਈ ਜਾਂਚ 

 

ਹਾਲਾਂਕਿ ਮਾਮਲਾ ਉਸ ਸਮੇਂ ਦਾ ਹੈ ,ਜਦੋਂ ਚਿਤਰਾ ਰਾਮਕ੍ਰਿਸ਼ਨ 2013 ਤੋਂ 2016 ਦਰਮਿਆਨ ਨੈਸ਼ਨਲ ਸਟਾਕ ਐਕਸਚੇਂਜ ਦੀ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸੀ। ਸੀਬੀਆਈ ਜਾਂਚ ਇੱਕ ਹੋਰ ਘੁਟਾਲੇ ਨਾਲ ਜੁੜੀ ਹੋਈ ਹੈ, ਜੋ ਰਾਮਕ੍ਰਿਸ਼ਨ ਦੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਕੁਝ ਵਪਾਰੀਆਂ ਨੂੰ NSE ਦੀ ਸਹਿ-ਸਥਾਨ ਦੀ ਸਹੂਲਤ ਲਈ ਤਰਜੀਹੀ ਪਹੁੰਚ ਮਿਲੀ ਹੈ। ਇਹ ਲੋਕ ਤੇਜ਼ੀ ਨਾਲ ਲਾਗਇਨ ਕਰਨ ਦੇ ਯੋਗ ਸਨ। ਇਸ ਤੋਂ ਇਲਾਵਾ ਐਕਸਚੇਂਜ ਕੋਲ ਡੇਟਾ ਫੀਡ ਲਈ ਸਪਲਿਟ-ਸੈਕਿੰਡ ਪਹੁੰਚ ਹੁੰਦੀ ਸੀ। ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਕੁਝ ਵਪਾਰੀਆਂ ਕੋਲ ਐਕਸਚੇਂਜ ਡੇਟਾ ਤੱਕ ਪਹੁੰਚ ਕਰਨ ਲਈ ਕਈ IP ਪਤੇ ਸਨ।

 

ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ 


ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਨੇ ਟੈਕਸ ਚੋਰੀ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਚਿੱਤਰਾ ਰਾਮਕ੍ਰਿਸ਼ਨ ਅਤੇ ਆਨੰਦ ਸੁਬਰਾਮਨੀਅਮ ਦੇ ਮੁੰਬਈ ਅਤੇ ਚੇਨਈ ਸਥਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਮਕਸਦ ਦੋਵਾਂ ਵਿਅਕਤੀਆਂ ਖਿਲਾਫ ਟੈਕਸ ਚੋਰੀ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕਰਨਾ ਅਤੇ ਸਬੂਤ ਇਕੱਠੇ ਕਰਨਾ ਹੈ।

 

ਦਰਅਸਲ, ਇਹ ਸ਼ੱਕ ਸੀ ਕਿ ਉਨ੍ਹਾਂ ਨੇ ਤੀਜੀ ਧਿਰ ਨਾਲ ਐਕਸਚੇਂਜ 'ਤੇ ਗੁਪਤ ਜਾਣਕਾਰੀ ਸਾਂਝੀ ਕਰਕੇ ਗੈਰ ਕਾਨੂੰਨੀ ਵਿੱਤੀ ਲਾਭ ਪ੍ਰਾਪਤ ਕੀਤਾ ਹੋ ਸਕਦਾ ਹੈ। ਇਨਕਮ ਟੈਕਸ ਵਿਭਾਗ ਦੇ ਮੁੰਬਈ ਇਨਵੈਸਟੀਗੇਸ਼ਨ ਵਿੰਗ ਨੇ ਵੀਰਵਾਰ ਤੜਕੇ ਰਾਮਕ੍ਰਿਸ਼ਨ ਅਤੇ ਸੁਬਰਾਮਨੀਅਮ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਚੇਨਈ 'ਚ ਰਾਮਕ੍ਰਿਸ਼ਨ ਦੇ ਘਰ 'ਤੇ ਵੀ ਛਾਪੇਮਾਰੀ ਕੀਤੀ ਗਈ। ਸਰਚ ਟੀਮਾਂ ਨੇ ਇਨ੍ਹਾਂ ਸਾਰੇ ਟਿਕਾਣਿਆਂ ਤੋਂ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ