ਕੋਲਕਾਤਾ: ਪੱਛਮੀ ਬੰਗਲ ਵਿੱਚ ਅਗਲੇ ਹਫਤੇ ਚੋਣਾਂ ਦਾ ਐਲਾਨ ਹੋਣਾ ਹੈ। ਇਸ ਵੇਲੇ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਅਜਿਹੇ ਵਿੱਚ ਅੱਜ ਚੋਣਾਂ ਸੀਬੀਆਈ ਨੇ ਸ਼ਿਕੰਜਾ ਕੱਸਿਆ ਹੈ। ਅੱਜ 13 ਥਾਵਾਂ ’ਤੇ ਛਾਪੇ ਮਾਰੇ ਗਏ।

ਹਾਸਲ ਜਾਣਕਾਰੀ ਮੁਤਾਬਕ ਕੋਲਾ ਘੁਟਾਲੇ ’ਚ ਸੀਬੀਆਈ ਨੇ ਪੱਛਮੀ ਬੰਗਾਲ ਦੇ 4 ਜ਼ਿਲ੍ਹਿਆਂ ’ਚ 13 ਥਾਵਾਂ ਉੱਤੇ ਛਾਪੇ ਮਾਰੇ ਹਨ। ਇਹ ਛਾਪੇ ਅਨੂਪ ਮਾਝੀ ਉਰਫ਼ ਲਾਲਾ ਦੇ ਨਜ਼ਦੀਕੀਆਂ ਉੱਤੇ ਮਾਰੇ ਜਾ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਆਪਣੇ ਬੰਗਾਲ ਦੌਰੇ ਦੌਰਾਨ ਲਾਲਾ ਨੂੰ ਲੈ ਕੇ ਮਮਤਾ ਸਰਕਾਰ ਦੀ ਖਿਚਾਈ ਕਰ ਚੁੱਕੇ ਹਨ।

 

ਇਸ ਤੋਂ ਪਹਿਲਾਂ ਜਨਵਰੀ ’ਚ ਸੀਬੀਆਈ ਨੇ ਰੈਕੇਟ ਦੇ ਸਰਗਨੇ ਅਨੂਪ ਮਾਝੀ ਉਰਫ਼ ਲਾਲਾ ਤੇ ਉਸ ਦੇ ਸਾਥੀ ਬਿਨੌਏ ਮਿਸ਼ਰਾ ਦੇ ਰਿਸ਼ਤੇਦਾਰਾਂ ਦੇ ਘਰਾਂ ਉੱਤੇ ਛਾਪੇ ਮਾਰੇ ਸਨ। ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਕਾਰੋਬਾਰੀ ਗਣੇਸ਼ ਬਾਗੜੀਆ ਤੇ ਸੰਜੇ ਸਿੰਘ ਦੇ ਦਫ਼ਤਰਾਂ ਤੇ ਰਿਹਾਇਸ਼ਗਾਹਾਂ ਉੱਤੇ ਤਲਾਸ਼ੀ ਮੁਹਿੰਮ ਚਲਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਬਾਗੜੀਆ ਤੇ ਸੰਜੇ ਸਿੰਘ ਦੋਵੇਂ ਨਾਜਾਇਜ਼ ਕੋਲ਼ਾ ਘੁਟਾਲੇ ਦੇ ਕਥਿਤ ਮੁੱਖ ਸਾਜ਼ਿਸ਼ਘਾੜੇ ਅਨੂਪ ਮਾਝੀ ਦੇ ਸੰਪਰਕ ਵਿੱਚ ਰਹੇ ਹਨ; ਜੋ ਕਥਿਤ ਤੌਰ ਉੱਤੇ ਵਿਨੇ ਮਿਸ਼ਰਾ ਨਾਲ ਮਿਲ ਕੇ ਸਿੰਡੀਕੇਟ ਚਲਾ ਰਿਹਾ ਸੀ।

 

ਪਿਛਲੇ ਵਰ੍ਹੇ 28 ਨਵੰਬਰ ਨੂੰ ਸੀਬੀਆਈ ਨੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਵਿੱਚ 45 ਥਾਵਾਂ ਉੱਤੇ ਕੋਲ਼ੇ ਦੀ ਸਮਗਲਿੰਗ ਨਾਲ ਸਬੰਧਤ ਘੁਟਾਲਾ ਫੜਨ ਲਈ ਛਾਪੇ ਮਾਰੇ ਸਨ। ਇਸ ਦੌਰਾਨ ਮਾਝੀ ਦੇ ਕੁਝ ਸਹਿਯੋਗੀਆਂ ਘਰਾਂ ਦੀ ਤਲਾਸ਼ੀ ਵੀ ਲਈ ਗਈ; ਜੋ ਬੰਗਾਲ ਝਾਰਖੰਡ ਸੀਮਾ ਦੇ ਨਾਲ ਕੋਲਾ ਬੈਲਟ ਵਿੱਚ ਸ਼ਰੇਆਮ ਨਾਜਾਇਜ਼ ਕਾਰੋਬਾਰ ਚਲਾਉਂਦੇ ਹਨ।