Shimla - ਹਿਮਾਚਲ ਪ੍ਰਦੇਸ਼ ਪੁਲਿਸ ਕਾਂਸਟੇਬਲ 2022 'ਚ ਕੱਢੀ ਭਰਤੀ ਖਿਲਾਫ਼ ਹੁਣ  ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੱਡੀ ਕਾਰਵਾਈ ਕੀਤੀ ਹੈ।  ਹਿਮਾਚਲ ਪ੍ਰਦੇਸ਼ ਪੁਲਿਸ ਕਾਂਸਟੇਬਲ ਦੀਆਂ 1334 ਅਸਾਮੀਆਂ 'ਤੇ ਭਰਤੀ ਦੇ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਕੇਸ ਦਰਜ ਕਰ ਲਿਆ ਹੈ। ਸੀਬੀਆਈ ਨੇ ਵੀਰਵਾਰ ਸਵੇਰੇ 11 ਵਜੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਆਈਪੀਸੀ ਦੀ ਧਾਰਾ 505(2) ਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ।


 ਇਸ ਮਾਮਲੇ ਵਿਚ 16 ਅਪ੍ਰੈਲ 2022 ਨੂੰ ਜ਼ਿਲ੍ਹਾ ਸੋਲਨ ਦੀ ਤਹਿਸੀਲ ਅਰਕੀ ਦੇ ਪਿੰਡ ਮਨੌਲ ਵਾਸੀ ਗੌਰਵ ਕੁਮਾਰ ਨੇ ਪੋਸਟ ਪਾ ਕੇ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਵਿਚ ਗੌਰਵ ਤੌਂ ਇਲਾਵਾ ਹੋਰ ਨਾਂ ਵੀ ਲਿਖੇ ਹੋਏ ਸਨ।  ਇਸ ਐੱਫਆਈਆਰ ਨੂੰ ਦਰਜ ਕਰਨ ਦੀ ਪ੍ਰਵਾਨਗੀ ਸੀਬੀਆਈ ਦੇ ਐੱਸਪੀ ਡਾ. ਨਵਦੀਪ ਸਿੰਘ ਬਰਾੜ ਨੇ ਦਿੱਤੀ।


 ਇਸ ਦੀ ਕਾਪੀ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ, ਡਾਇਰੈਕਟਰ ਜਨਰਲ ਆਫ ਪੁਲਿਸ ਤੇ ਸੋਲਨ ਦੇ ਸੁਪਰਡੈਂਟ ਆਫ ਪੁਲਿਸ ਨੂੰ ਭੇਜੀ ਗਈ ਹੈ।  ਦਰਅਸਲ, ਅਪ੍ਰੈਲ 2002 ਵਿਚ ਗੌਰਵ ਨੇ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਹਿਮਾਚਲ ਪੁਲਿਸ ਕਾਂਸਟੇਬਲ-2022 ਦੇ ਸੰਦਰਭ ਵਿਚ ਵੀਡੀਓ ਵਾਇਰਲ ਹੋ ਰਹੀ ਹੈ। ਸ਼ਿਕਾਇਤ ਕਰਤਾ ਨੇ ਕਿਹਾ ਕਿ ਅਸੀਂ ਕੁਝ ਉਮੀਦਵਾਰ ਹਾਂ, ਜਿਨ੍ਹਾਂ ਨੇ ਕਾਂਸਟੇਬਲ ਪੁਲਿਸ ਪ੍ਰੀਖਿਆ 27 ਮਾਰਚ 2022 ਨੂੰ ਪਾਸ ਕੀਤੀ ਹੈ।


 ਇਸ ਪ੍ਰੀਖਿਆ ਦਾ ਨਤੀਜਾ 5 ਅਪ੍ਰੈਲ 2022 ਨੂੰ ਆਇਆ ਹੈ। ਨਤੀਜਾ ਆਉਣ ਤੋਂ ਬਾਅਦ ਦੋ ਉਮੀਦਵਾਰਾਂ ਦਰਮਿਆਨ ਪ੍ਰੀਖਿਆ ਨੂੰ ਲੈ ਕੇ ਹੋਈ ਗੱਲਬਾਤ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਦੀ ਗੱਲਬਾਤ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪ੍ਰੀਖਿਆ ਵਿਚ ਕਿਸੇ ਤਰ੍ਹਾਂ ਦੀ ਧਾਂਦਲੀ ਹੋ ਰਹੀ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial