CBI Summons: ਮੁੰਬਈ NCB ਦੇ ਸਾਬਕਾ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਨੂੰ CBI ਨੇ ਆਰੀਅਨ ਖਾਨ ਕ੍ਰੂਜ ਡਰੱਗਸ ਮਾਮਲੇ 'ਚ ਸੰਮਨ ਜਾਰੀ ਕੀਤਾ ਹੈ। CBI ਨੇ ਦੱਸਿਆ ਕਿ ਵਾਨਖੇੜੇ ਨੂੰ ਵੀਰਵਾਰ (18 ਮਈ) ਨੂੰ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।


ਆਰੀਅਨ ਖਾਨ ਕ੍ਰੂਜ ਡਰੱਗਸ ਮਾਮਲੇ 'ਚ ਸੀਬੀਆਈ ਨੇ ਹਾਲ ਹੀ 'ਚ ਸਮੀਰ ਵਾਨਖੇੜੇ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਸੀਬੀਆਈ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵਾਨਖੇੜੇ ਖ਼ਿਲਾਫ਼ ਅਦਾਕਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੋਂ ਕਥਿਤ ਤੌਰ ’ਤੇ ਉਨ੍ਹਾਂ ਦੇ ਪਰਿਵਾਰ ਨੂੰ ਡ੍ਰਗਸ ਮਾਮਲੇ ਵਿੱਚ ਨਾ ਫਸਾਉਣ ਲਈ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਦਾ ਕੇਸ ਦਰਜ ਕੀਤਾ ਹੈ।


ਐਫਆਈਆਰ ਦੇ ਵੇਰਵਿਆਂ ਅਨੁਸਾਰ, 2 ਅਕਤੂਬਰ, 2021 ਨੂੰ ਵਾਨਖੇੜੇ ਦੇ ਨਿਰਦੇਸ਼ਾਂ 'ਤੇ ਕੋਰਡੇਲਾ ਕ੍ਰੂਜ ਜਹਾਜ਼ 'ਤੇ NCB ਦੁਆਰਾ ਛਾਪੇਮਾਰੀ ਵਿੱਚ ਆਜ਼ਾਦ ਗਵਾਹ ਕੇਪੀ ਗੋਸਾਵੀ ਅਤੇ ਪ੍ਰਭਾਕਰ ਸੈਲ ਨੂੰ ਸ਼ਾਮਲ ਕੀਤਾ ਗਿਆ ਸੀ। ਪ੍ਰਭਾਕਰ ਸੈਲ ਦੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ: Salman Khan: ਸਲਮਾਨ ਖਾਨ ਦੀ ਭੈਣ ਅਰਪਿਤਾ ਦੇ ਘਰ ਲੱਖਾਂ ਦੀ ਚੋਰੀ, ਪੁਲਿਸ ਨੇ ਨੌਕਰ ਨੂੰ ਕੀਤਾ ਗ੍ਰਿਫਤਾਰ


ਗੋਸਾਵੀ ਨੇ ਆਪਣੇ ਸਾਥੀ ਸਾਂਵਿਲ ਡਿਸੂਜ਼ਾ ਅਤੇ ਹੋਰਾਂ ਨਾਲ ਮਿਲ ਕੇ ਆਰੀਅਨ ਖਾਨ ਦੇ ਪਰਿਵਾਰ ਤੋਂ 25 ਕਰੋੜ ਰੁਪਏ ਦੀ 'ਜਬਦਰੀ' ਕਰਨ ਦੀ ਸਾਜ਼ਿਸ਼ ਰਚੀ ਸੀ। ਐਫਆਈਆਰ ਵਿੱਚ ਦੋਸ਼ ਲਾਇਆ ਗਿਆ ਹੈ ਕਿ ਗੋਸਾਵੀ ਅਤੇ ਡਿਸੂਜ਼ਾ ਨੇ ਆਰੀਅਨ ਨੂੰ ਰਿਹਾਅ ਕਰਨ ਲਈ ਪੈਸੇ ਦੀ ਸੌਦੇਬਾਜ਼ੀ ਕੀਤੀ ਅਤੇ 18 ਕਰੋੜ ਰੁਪਏ ਘਟਾ ਦਿੱਤੇ। ਇਸ ਦੇ ਨਾਲ ਹੀ ਉਸ ਨੇ 50 ਲੱਖ ਰੁਪਏ ਐਡਵਾਂਸ ਵਜੋਂ ਲਏ, ਜਿਸ ਦਾ ਕੁਝ ਹਿੱਸਾ ਵੀ ਵਾਪਸ ਕਰ ਦਿੱਤਾ।


ਕੀ ਹੈ ਪੂਰਾ ਮਾਮਲਾ?


ਦੱਸ ਦਈਏ ਕਿ ਆਰੀਅਨ ਖਾਨ ਨੂੰ NCB ਨੇ 3 ਅਕਤੂਬਰ 2021 ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ, ਖਾਨ ਨੂੰ 25 ਦਿਨ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ 28 ਅਕਤੂਬਰ, 2021 ਨੂੰ ਬੰਬੇ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ। 27 ਮਈ, 2022 ਨੂੰ NCB ਨੇ ਸਬੂਤਾਂ ਦੀ ਘਾਟ ਦੇ ਆਧਾਰ 'ਤੇ ਆਰੀਅਨ ਖਾਨ ਨੂੰ ਕਲੀਨ ਚਿੱਟ ਦਿੰਦੇ ਹੋਏ 14 ਦੋਸ਼ੀਆਂ ਦੇ ਖਿਲਾਫ 6,000 ਪੰਨਿਆਂ ਦੀ ਚਾਰਜਸ਼ੀਟ ਦਰਜ ਕੀਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Imran Khan Issue: 'ਹੋ ਸਕਦਾ ਮੇਰਾ ਆਖਰੀ ਟਵੀਟ ਹੋਵੇ...', ਆਖਿਰ ਇਮਰਾਨ ਖ਼ਾਨ ਨੇ ਕਿਉਂ ਕੀਤਾ ਇਹ ਦਾਅਵਾ?