Prisoner Marriage  : ਮੱਧ ਪ੍ਰਦੇਸ਼ ਦੇ ਸਤਨਾ ਜ਼ਿਲੇ 'ਚ ਪੁਲਿਸ ਨੇ ਇਕ ਕੈਦੀ ਦਾ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਬਾਰਾਤੀ ਦੇ ਭੇਸ 'ਚ ਪੁਲਿਸ ਆਰੋਪੀ ਨੂੰ ਮੰਡਪ ਤੱਕ ਲੈ ਗਈ ਅਤੇ ਵਿਆਹ ਕਰਵਾ ਦਿੱਤਾ। ਇਸ ਤੋਂ ਬਾਅਦ ਅਗਲੇ ਹੀ ਦਿਨ ਪੁਲਿਸ ਉਸ ਨੂੰ ਵਾਪਸ ਜੇਲ੍ਹ ਲੈ ਗਈ। ਅਦਾਲਤ ਦੇ ਹੁਕਮਾਂ ਤੋਂ ਬਾਅਦ ਇਹ ਵਿਆਹ ਪੁਲਿਸ ਦੀ ਸਖ਼ਤ ਨਿਗਰਾਨੀ ਹੇਠ ਹੋਇਆ।

 



ਜਾਣਕਾਰੀ ਅਨੁਸਾਰ ਸਤਨਾ ਜ਼ਿਲ੍ਹੇ ਦਾ ਰਹਿਣ ਵਾਲਾ ਵਿਕਰਮ ਚੌਧਰੀ ਨਾਂ ਦਾ ਨੌਜਵਾਨ ਜੇਲ੍ਹ ਗਿਆ ਸੀ। ਉਹ ਆਬਕਾਰੀ ਐਕਟ ਤਹਿਤ ਜੇਲ੍ਹ ਵਿੱਚ ਬੰਦ ਹੈ। ਉਸ ਨੇ ਆਪਣੇ ਵਿਆਹ ਲਈ ਅਦਾਲਤ ਵਿੱਚ ਅਰਜ਼ੀ ਦੇ ਕੇ ਸਮਾਂ ਮੰਗਿਆ ਸੀ। ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਿਸ ਨੇ ਸਖ਼ਤ ਸੁਰੱਖਿਆ ਵਿਚਕਾਰ ਪੂਰੀ ਰੀਤੀ-ਰਿਵਾਜਾਂ ਨਾਲ ਉਸ ਦਾ ਵਿਆਹ ਕਰਵਾਇਆ ਅਤੇ ਫਿਰ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ।

 

ਇਹ ਵੀ ਪੜ੍ਹੋ :  ਸਿੰਚਾਈ ਘੁਟਾਲਾ : ਹਾਈਕੋਰਟ ਵੱਲੋਂ ਪੰਜਾਬ ਸਰਕਾਰ, ਸੀਬੀਆਈ ਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ


ਐਸ.ਆਈ ਵਿਨੈ ਤ੍ਰਿਪਾਠੀ ਨੇ ਦੱਸਿਆ ਕਿ ਮੁਲਜ਼ਮ ਵਿਕਰਮ ਚੌਧਰੀ ਘੁੜਦਗ ਦਾ ਰਹਿਣ ਵਾਲਾ ਹੈ, ਜੋ ਕਿ ਆਬਕਾਰੀ ਐਕਟ 34/2 ਤਹਿਤ ਮੁਕੱਦਮਾ ਦਰਜ ਹੈ। ਉਸ ਦਾ ਵਿਆਹ ਪਹਿਲਾਂ ਹੀ 16 ਮਈ ਨੂੰ ਤੈਅ ਸੀ। ਇਸ ਕਾਰਨ ਉਸ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮਿੱਥੇ ਸਮੇਂ ਵਿੱਚ ਆਪਣੇ ਵਿਆਹ ਲਈ ਛੋਟ ਮੰਗੀ ਸੀ। ਉਸ ਦੀ ਅਰਜ਼ੀ 'ਤੇ ਅਦਾਲਤ ਨੇ ਉਸ ਨੂੰ ਸ਼ਰਤਾਂ ਨਾਲ ਮਨਜ਼ੂਰ ਕਰ ਲਿਆ।

8 ਪੁਲਿਸ ਵਾਲਿਆਂ ਦੀ ਦੇਖ-ਰੇਖ 'ਚ ਹੋਇਆ ਵਿਆਹ


ਅਦਾਲਤ ਨੇ ਪੁਲੀਸ ਨੂੰ ਹੁਕਮ ਦਿੱਤਾ ਕਿ ਮੁਲਜ਼ਮ ਦਾ ਅਗਲੇ ਦਿਨ ਸਵੇਰੇ 6 ਵਜੇ ਤੱਕ ਪੂਰੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ ਜਾਵੇ। ਇਸ ਤੋਂ ਬਾਅਦ ਸ਼ਾਮ 6-7 ਵਜੇ ਦੇ ਵਿਚਕਾਰ ਉਸ ਨੂੰ ਜੇਲ੍ਹ ਵਿੱਚ ਵਾਪਸ ਲਿਆਂਦਾ ਜਾਵੇ। ਇਸ ਹੁਕਮ 'ਤੇ ਕਰੀਬ 8 ਪੁਲਸ ਕਰਮਚਾਰੀਆਂ ਦੀ ਟੀਮ ਉਸ ਨੂੰ ਮੈਹਰ ਜ਼ਿਲੇ 'ਚ ਉਸ ਦੇ ਸਹੁਰੇ ਪਿੰਡ ਕਰੂਆ ਲੈ ਗਈ। ਪੁਲੀਸ ਉਸ ਨੂੰ ਮੰਡਪ ਤੱਕ ਲੈ ਗਈ ਅਤੇ ਆਪਣੀ ਹਾਜ਼ਰੀ ਵਿੱਚ ਪੁਲੀਸ ਨੇ ਉਸਦੀ ਵਰਮਾਲਾ ਦਾ ਪ੍ਰੋਗਰਾਮ ਨੇਪਰੇ ਚੜਾਇਆ। ਪੁਲੀਸ ਟੀਮ ਵਿੱਚ ਥਾਣੇਦਾਰ, ਐਸਆਈ, ਪ੍ਰਧਾਨ ਕਾਂਸਟੇਬਲ ਸਮੇਤ 8 ਪੁਲੀਸ ਮੁਲਾਜ਼ਮ ਸ਼ਾਮਲ ਸਨ।