India Flight Turbulence: ਦਿੱਲੀ ਵਿੱਚ ਮੰਗਲਵਾਰ (16 ਮਈ) ਨੂੰ ਆਸਟ੍ਰੇਲੀਆ ਤੋਂ ਸਿਡਨੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਹਵਾ ਵਿਚਕਾਰ ਗੰਭੀਰ ਟਰਬੁਲੈਂਸ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਸੱਤ ਯਾਤਰੀ ਜ਼ਖ਼ਮੀ ਹੋ ਗਏ। ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੇ ਬੁੱਧਵਾਰ (17 ਮਈ) ਨੂੰ ਇਹ ਜਾਣਕਾਰੀ ਦਿੱਤੀ। ਦੱਸ ਦਈਏ ਉਡਾਣ ਦੌਰਾਨ ਹਵਾ ਦੇ ਪ੍ਰਵਾਹ ਵਿੱਚ ਹੋਣ ਵਾਲੀ ਅਚਾਨਕ ਤਬਦੀਲੀ ਕਾਰਨ ਜਹਾਜ਼ ਦੇ ਝਟਕੇ ਲੱਗਣ ਨੂੰ ਟਰਬੁਲੈਂਸ ਕਿਹਾ ਜਾਂਦਾ ਹੈ।


ਏਅਰ ਇੰਡੀਆ ਦਾ ਜਹਾਜ਼ ਬੀ787-800 ਟਰਬੁਲੈਂਸ ਵਿੱਚ ਫਸਿਆ


ਡੀਜੀਸੀਏ ਨੇ ਦੱਸਿਆ ਕਿ ਜ਼ਖਮੀ ਯਾਤਰੀਆਂ ਦਾ ਸਿਡਨੀ ਪਹੁੰਚਣ 'ਤੇ ਇਲਾਜ ਕਰਵਾਇਆ ਗਿਆ। ਹਾਲਾਂਕਿ ਹਸਪਤਾਲ 'ਚ ਕਿਸੇ ਦੇ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ ਹੈ। ਉਡਾਣ ਦੀ ਪਛਾਣ AI-302 ਅਤੇ ਜਹਾਜ਼ ਦੀ ਪਛਾਣ B787-800 ਵਜੋਂ ਹੋਈ ਹੈ। ਡੀਜੀਸੀਏ ਨੇ ਇਹ ਵੀ ਦੱਸਿਆ ਕਿ ਏਅਰ ਇੰਡੀਆ ਦੇ ਕੈਬਿਨ ਕ੍ਰੂ ਦੁਆਰਾ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ।


ਇਹ ਵੀ ਪੜ੍ਹੋ: Sangrur News: ਕੈਨੇਡਾ 'ਚ ਵਾਪਰੇ ਸੜਕ ਹਾਦਸੇ 'ਚ 2 ਪੰਜਾਬੀ ਨੌਜਵਾਨਾਂ ਦੀ ਮੌਤ, ਪਰਿਵਾਰਾਂ ਦਾ ਰੋ -ਰੋ ਬੁਰਾ ਹਾਲ


ਫਲਾਈਟ ਦੇ ਪਹੁੰਚਣ 'ਤੇ 3 ਯਾਤਰੀਆਂ ਨੇ ਡਾਕਟਰੀ ਸਹਾਇਤਾ ਲਈ - DGCA


DGCA ਨੇ ਘਟਨਾ ਤੋਂ ਤੁਰੰਤ ਬਾਅਦ ਕਿਹਾ ਸੀ, ''ਸਿਡਨੀ ਸਥਿਤ ਏਅਰ ਇੰਡੀਆ ਦੇ ਏਅਰਪੋਰਟ ਮੈਨੇਜਰ ਨੇ ਫਲਾਈਟ ਦੇ ਪਹੁੰਚਣ 'ਤੇ ਡਾਕਟਰੀ ਸਹਾਇਤਾ ਦਾ ਇੰਤਜ਼ਾਮ ਕੀਤਾ ਅਤੇ ਸਿਰਫ ਤਿੰਨ ਯਾਤਰੀਆਂ ਨੇ ਹੀ ਡਾਕਟਰੀ ਮਦਦ ਲਈ।'' ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, ''16 ਮਈ ਨੂੰ ਦਿੱਲੀ ਤੋਂ ਸਿਡਨੀ ਲਈ ਸੰਚਾਲਿਤ ਏਅਰ ਇੰਡੀਆ ਦੀ ਉਡਾਣ AI302 ਨੂੰ ਹਵਾ ਵਿਚਕਾਰ ਗੜਬੜੀ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਸਵਾਰ ਯਾਤਰੀਆਂ ਨੂੰ ਅਸੁਵਿਧਾ ਹੋਈ।''


ਉਨ੍ਹਾਂ ਨੇ ਕਿਹਾ, "ਫਲਾਈਟ ਨੇ ਸਿਡਨੀ ਵਿੱਚ ਸੁਰੱਖਿਅਤ ਲੈਂਡਿੰਗ ਕੀਤੀ ਅਤੇ ਇਸ ਤੋਂ ਉਤਰੇ ਤਿੰਨ ਯਾਤਰੀਆਂ ਨੂੰ ਡਾਕਟਰੀ ਸਹਾਇਤਾ ਮਿਲੀ।" ਕਿਸੇ ਵੀ ਯਾਤਰੀ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਲੋੜ ਨਹੀਂ ਪਈ।” ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, “ਸਬੰਧਤ ਅਥਾਰਟੀਆਂ ਨੂੰ ਸਟੈਂਡਰਡ ਪ੍ਰਕਿਰਿਆ ਦੇ ਅਨੁਸਾਰ ਆਨ-ਬੋਰਡ ਹੋਈ ਘਟਨਾ ਦੇ ਬਾਰੇ ਵਿੱਚ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ।”


ਇਹ ਵੀ ਪੜ੍ਹੋ: ਬਰਸਾਤੀ ਮੌਸਮ ਤੋਂ ਪਹਿਲਾਂ ਐਕਸਨ ਮੋਡ 'ਚ ਪ੍ਰਸਾਸ਼ਨ, ਰੋਗਾਂ ਦੀ ਰੋਕਥਾਮ ਲਈ ਢੁਕਵੇਂ ਕਦਮ ਚੁੱਕਣ ਦੀ ਹਦਾਇਤ