Ajab Gajab News: ਫਸਲਾਂ ਉਪਰ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਤਾਂ ਅਕਸਰ ਹੀ ਚਰਚਾ ਹੁੰਦੀ ਹੈ ਪਰ ਫਸਲਾਂ ਦਾ ਉਤਪਾਦਨ ਵਧਾਉਣ ਲਈ ਦੇਸੀ ਸ਼ਰਾਬ ਦੀ ਵਰਤੋਂ ਬਾਰੇ ਸੁਣ ਕੇ ਹੈਰਾਨ ਜ਼ਰੂਰ ਹੋਵੋਗੇ। ਜੀ ਹਾਂ, ਕਿਸਾਨਾਂ ਦਾ ਦਾਅਵਾ ਹੈ ਕਿ ਮੂੰਗੀ ਦੀ ਫ਼ਸਲ ਨੂੰ ਦੇਸੀ ਸ਼ਰਾਬ ਪਿਲਾਉਣ ਨਾਲ ਝਾੜ ਦੋ ਗੁਣਾ ਵੱਧ ਜਾਂਦਾ ਹੈ।



ਇਹ ਮਾਮਲਾ ਮੱਧ ਪ੍ਰਦੇਸ਼ ਦਾ ਹੈ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਡੀਆ ਰਿਪੋਰਟ ਮੁਤਾਬਕ ਹਾਲ ਹੀ ਵਿੱਚ ਨਰਮਦਾਪੁਰਮ ਦੇ ਕਿਸਾਨ ਗਰਮੀਆਂ ਦੀ ਮੂੰਗੀ ਦੀ ਫ਼ਸਲ ਦਾ ਉਤਪਾਦਨ ਦੁੱਗਣਾ ਕਰਨ ਲਈ ਦੇਸੀ ਸ਼ਰਾਬ ਦੀ ਵਰਤੋਂ ਕਰ ਰਹੇ ਹਨ। ਇੰਨਾ ਹੀ ਨਹੀਂ ਕਿਸਾਨਾਂ ਦਾ ਮੰਨਣਾ ਹੈ ਕਿ ਇਸ ਨਾਲ ਝਾੜ ਵਧਦਾ ਪਰ ਇਸ ਦਾ ਫ਼ਸਲ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ।

ਇਹ ਵੀ ਪੜ੍ਹੋ :  ਸਿੰਚਾਈ ਘੁਟਾਲਾ : ਹਾਈਕੋਰਟ ਵੱਲੋਂ ਪੰਜਾਬ ਸਰਕਾਰ, ਸੀਬੀਆਈ ਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ



ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਫ਼ਸਲ ਨੂੰ ਵੀ ਇਨਸਾਨਾਂ ਵਾਂਗ ਸ਼ਰਾਬ ਦਾ ਨਸ਼ਾ ਚੜ੍ਹ ਜਾਂਦਾ ਹੈ। ਇਸ ਕਾਰਨ ਨਸ਼ੇ ਦੇ ਪ੍ਰਭਾਵ ਕਾਰਨ ਫ਼ਸਲ ਦਾ ਝਾੜ ਵੱਧ ਜਾਂਦਾ ਹੈ। ਕਿਸਾਨਾਂ ਅਨੁਸਾਰ ਸ਼ਰਾਬ ਦਾ ਨਸ਼ਾ ਫ਼ਸਲਾਂ ਨੂੰ ਖੋਖਲਾ ਕਰਨ ਦੀ ਬਜਾਏ ਝਾੜ ਨੂੰ ਦੁੱਗਣਾ ਕਰ ਦਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ ਕਾਰਨ ਝਾੜ ਵਧ ਰਿਹਾ ਹੈ। ਹੁਣ ਨਰਮਦਾਪੁਰਮ ਹੀ ਨਹੀਂ, ਸੂਬੇ ਭਰ ਦੇ ਕਿਸਾਨ ਹੌਲੀ-ਹੌਲੀ ਇਸ ਨਵੀਂ ਤਕਨੀਕ ਦੀ ਵਰਤੋਂ ਕਰਨ ਲੱਗੇ ਹਨ।

ਕਿਸਾਨਾਂ ਵੱਲੋਂ ਆਪਣੀ ਦਾਲ ਦੀ ਫ਼ਸਲ ਵਿੱਚ ਅਲਕੋਹਲ ਦਾ ਛਿੜਕਾਅ ਕਰਨ ਦਾ ਤਰੀਕਾ ਬਹੁਤ ਆਸਾਨ ਹੈ। ਕਿਸਾਨਾਂ ਨੇ ਦੱਸਿਆ ਕਿ ਸਪਰੇਅ ਪੰਪ ਵਿੱਚ ਦੇਸੀ ਸ਼ਰਾਬ ਪਾਣੀ ਵਿੱਚ ਮਿਲਾਈ ਜਾਂਦੀ ਹੈ। ਇਸ ਤੋਂ ਬਾਅਦ ਫਸਲਾਂ 'ਤੇ ਛਿੜਕਾਅ ਕੀਤਾ ਜਾਂਦਾ ਹੈ। ਸ਼ਰਾਬ ਦੇ ਛਿੜਕਾਅ ਨਾਲ ਸਾਡੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਜਦੋਂਕਿ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਨਾਲ ਇਸ ਦੀ ਬਦਬੂ ਕਾਰਨ ਕਿਸਾਨ ਬਿਮਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦਾ ਮੰਨਣਾ ਹੈ ਕਿ ਫ਼ਸਲਾਂ ਵਿੱਚ ਅਲਕੋਹਲ ਦਾ ਛਿੜਕਾਅ ਕਰਨ ਨਾਲ ਖਰਚਾ ਵੀ ਜ਼ਿਆਦਾ ਨਹੀਂ ਹੁੰਦਾ।

ਕਿਸਾਨਾਂ ਨੇ ਕਿਹਾ ਕਿ ਉਤਪਾਦਨ ਵਧਾਉਣ ਲਈ ਮੂੰਗੀ ਵਿੱਚ ਦਵਾਈ ਪਾਈ ਜਾਂਦੀ ਹੈ ਪਰ ਇਸ ਦੀ ਥਾਂ ਸ਼ਰਾਬ ਛਿੜਕਣ ’ਤੇ ਅੱਧੇ ਤੋਂ ਵੀ ਘੱਟ ਖਰਚ ਆਉਂਦਾ ਹੈ। 500 ਮਿਲੀਲੀਟਰ ਅਲਕੋਹਲ ਪ੍ਰਤੀ ਏਕੜ ਪਾਈ ਜਾਂਦੀ ਹੈ। 20 ਲੀਟਰ ਪਾਣੀ ਵਿੱਚ ਲਗਪਗ 100 ਮਿਲੀਲੀਟਰ ਅਲਕੋਹਲ ਮਿਲਾਈ ਜਾਂਦੀ ਹੈ। ਕਿਸਾਨਾਂ ਦਾ ਮੰਨਣਾ ਹੈ ਕਿ ਫ਼ਸਲ ਦਾ ਉਤਪਾਦਨ ਵਧਾਉਣ ਲਈ ਦਵਾਈ ਨਾਲੋਂ ਸ਼ਰਾਬ ਬਿਹਤਰ ਹੈ।

ਦੂਜੇ ਪਾਸੇ ਖੇਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਗਰਮੀਆਂ ਦੀ ਮੂੰਗੀ ਦੀ ਫ਼ਸਲ ਵਿੱਚ ਅਲਕੋਹਲ ਦਾ ਛਿੜਕਾਅ ਕਰਨਾ ਬੇਲੋੜਾ ਹੈ। ਇਸ ਕਾਰਨ ਫ਼ਸਲ ਨੂੰ ਕੋਈ ਲਾਭ ਨਹੀਂ ਹੁੰਦਾ। ਹਾਂ, ਜੇਕਰ ਸਿੰਚਾਈ ਕੀਟਨਾਸ਼ਕ ਨਾਲ ਅਲਕੋਹਲ ਮਿਲਾ ਕੇ ਕੀਤੀ ਜਾਂਦੀ ਹੈ, ਤਾਂ ਇਸ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ, ਜਿਸ ਕਾਰਨ ਫਸਲ ਨੂੰ ਨੁਕਸਾਨ ਹੋ ਸਕਦਾ ਹੈ।