ਆਸਥਾ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਅੱਵਲ ਰਹਿੰਦੀ ਸੀ ਪਰ ਉਨ੍ਹਾਂ ਨੂੰ ਯਕੀਨ ਨਹੀਂ ਸੀ ਕਿ ਉਹ 12ਵੀਂ ਵਿੱਚੋਂ ਟਾਪ ਕਰੇਗੀ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਅੱਗੇ ਦੀ ਪੜ੍ਹਾਈ ਕਰੇਗੀ।
ਆਸਥਾ ਨੇ ਦੱਸਿਆ ਕਿ ਇਹ ਸਫ਼ਲਤਾ ਉਸ ਨੂੰ ਸਾਰਿਆਂ ਦੇ ਸਾਥ ਕਰਕੇ ਹਾਸਲ ਹੋਈ ਹੈ। ਉਸ ਦੇ ਮਾਪਿਆਂ ਤੇ ਅਧਿਆਪਕਾਂ ਨੇ ਹਮੇਸ਼ਾ ਉਸ ਦਾ ਸਾਥ ਦਿੱਤਾ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪੜ੍ਹਨ ਦਾ ਸਮਾਂ ਹੁੰਦਾ ਸੀ ਤਾਂ ਉਹ ਆਪਣਾ ਮੋਬਾਈਲ ਫੋਨ ਬੰਦ ਕਰ ਦਿੰਦੀ ਸੀ ਤੇ ਆਪਣਾ ਸਾਰਾ ਧਿਆਨ ਸਿਰਫ ਪੜ੍ਹਾਈ ਵੱਲ ਦਿੰਦੀ ਸੀ। ਇਸੇ ਕਰ ਕੇ ਅੱਜ ਉਸ ਦਾ ਨਤੀਜਾ ਚੰਗਾ ਆਇਆ ਹੈ। ਉਸ ਨੇ ਕਿਹਾ ਕਿ ਅੱਗੇ ਵੀ ਉਹ ਇਸੇ ਤਰ੍ਹਾਂ ਹੀ ਮਿਹਨਤ ਕਰਦੀ ਰਹੇਗੀ।