ਸੀਬੀਐਸਸੀ ਦੀ 10ਵੀਂ ਤੇ 12ਵੀਂ ਦਾ ਨਤੀਜਾ ਅਗਲੇ ਹਫਤੇ
ਏਬੀਪੀ ਸਾਂਝਾ | 22 May 2018 05:17 PM (IST)
ਨਵੀਂ ਦਿੱਲੀ: ਮਈ ਦੇ ਅੰਤ ਤੱਕ ਸੀਬੀਐਸਸੀ ਵੱਲੋਂ 10ਵੀਂ ਤੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਸਾਲ 28 ਲੱਖ ਵਿਦਿਆਰਥੀਆਂ ਨੇ 10ਵੀਂ ਤੇ 12ਵੀਂ ਦੇ ਸੀਬੀਐਸਸੀ ਬੋਰਡ ਦੇ ਇਮਤਿਹਾਨ ਦਿੱਤੇ ਹਨ। ਹਾਲਾਕਿ ਕਿਹਾ ਜਾ ਰਿਹਾ ਹੈ ਕਿ ਸੀਬੀਐਸਸੀ 12ਵੀਂ ਜਮਾਤ ਦਾ ਨਤੀਜਾ 30 ਮਈ ਨੂੰ ਐਲਾਨ ਸਕਦਾ ਹੈ ਪਰ ਬੀਤੇ ਵਰ੍ਹਿਆਂ 'ਚ ਸੀਬੀਐਸਸੀ ਨੇ ਕਦੇ ਵੀ ਦੱਸੇ ਗਏ ਸਮੇਂ 'ਤੇ ਨਤੀਜਾ ਨਹੀਂ ਐਲਾਨਿਆ। ਵਿਦਿਆਰਥੀ ਆਪਣਾ ਨਤੀਜਾ CBSE ਦੀ ਅਧਿਕਾਰਤ ਵੈੱਬਸਾਈਟ cbse.nic.in, cbseresults.nic.in ਤੇ results.nic.in 'ਤੇ ਆਪਣਾ ਰਿਜ਼ਲਟ ਦੇਖ ਸਕਦੇ ਹਨ। ਇਸ ਤੋਂ ਇਲਾਵਾ ਵਿਦਿਆਰਥੀ ਇਨ੍ਹਾਂ ਨੰਬਰਾਂ 52001(MTNL), 57766(BSNL), 5800002(Aircel), 55456068(Idea), 54321, 51243 ਤੇ 5333300 (Tata Teleservices), 54321202(Airtel), ਤੇ 9212357123 (National Informatics Centre) 'ਤੇ ਮੈਸੇਜ ਭੇਜ ਕੇ ਰਿਜ਼ਲਟ ਦੇਖ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਬੀਐਸਸੀ ਦੇ ਰਿਜ਼ਲਟ ਦੀ ਤਾਰੀਖ ਜਾਰੀ ਨਾ ਕਰਨ ਦੀ ਵਜ੍ਹਾ ਨਾਲ ਕਈ ਰਾਜਾਂ 'ਚ ਪ੍ਰਵੇਸ਼ ਪ੍ਰੀਖਿਆ ਰੋਕੀ ਗਈ ਹੈ।