ਜਾਮਨਗਰ: ਭਾਰਤੀ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਨਾਲ ਇੱਕ ਕਾਂਸਟੇਬਲ ਵੱਲੋਂ ਮਾਰਕੁੱਟ ਕਰਨ ਦੀ ਖ਼ਬਰ ਹੈ। ਦਰਅਸਲ ਗੁਜਰਾਤ ਦੇ ਜਾਮਨਗਰ 'ਚ ਜਡੇਜਾ ਦੀ ਪਤਨੀ ਰੀਵਾ ਦੀ ਕਾਰ ਦੀ ਟੱਕਰ ਪੁਲਿਸ ਵਾਲੇ ਦੇ ਮੋਟਰਸਾਈਕਲ ਨਾਲ ਹੋ ਗਈ। ਇਸ ਤੋਂ ਬਾਅਦ ਵਿਵਾਦ ਵਧ ਗਿਆ ਤੇ ਪੁਲਿਸ ਵਾਲੇ ਨੇ ਰੀਵਾ ਨਾਲ ਸ਼ਰੇਆਮ ਮਾਰਕੁੱਟ ਕੀਤੀ।
ਇਹ ਘਟਨਾ ਪੁਲਿਸ ਹੈੱਡਕੁਆਰਟਰ ਦੇ ਨੇੜੇ ਹੀ ਵਾਪਰੀ ਹੈ। ਹਾਲਾਕਿ ਕਾਂਸਟੇਬਲ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਫਿਲਹਾਲ ਉਸ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਕ ਮਹਿਲਾ ਨਾਲ ਬਦਸਲੂਕੀ ਗੰਭੀਰ ਮਸਲਾ ਹੈ ਤੇ ਮੁਲਜ਼ਮ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਇਸ ਵੇਲੇ ਆਈਪੀਐਲ ਦੇ ਪਲੇਆਫ ਮੁਕਾਬਲੇ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮੁੰਬਈ 'ਚ ਹਨ ਜਦਕਿ ਉਨ੍ਹਾਂ ਦੀ ਪਤਨੀ ਰਾਜਕੋਟ 'ਚ ਸੀ।