ਨਵੀਂ ਦਿੱਲੀ: ਪੰਜਾਬ ਦੀਆਂ ਮਹਿਲਾਵਾਂ ਸਭ ਤੋਂ ਘੱਟ ਸ਼ਾਕਾਹਾਰੀ ਹਨ। ਪੰਜਾਬ ਦੀਆਂ ਸਿਰਫ਼ 4 ਫੀਸਦੀ ਮਹਿਲਾਵਾਂ ਹੀ ਮਾਸਾਹਾਰੀ ਖਾਣੇ ਦੀਆਂ ਸ਼ੌਕੀਨ ਹਨ। ਇਹ ਖੁਲਾਸਾ ਇੰਡੀਆਸਪੈਂਡ ਦੀ ਰਿਪੋਰਟ ਹੋਇਆ ਹੈ। ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਕੇਰਲ ਦੀਆਂ 92.8 ਫੀਸਦੀ ਮਹਿਲਾਵਾਂ ਹਫਤੇ 'ਚ ਇੱਕ ਵਾਰ ਮੀਟ ਜ਼ਰੂਰ ਖਾਂਦੀਆਂ ਹਨ। ਜਦਕਿ ਗੋਆ ਦੀਆਂ 85.7 ਫੀਸਦੀ, ਆਸਾਮ ਦੀਆਂ 80.4 ਫੀਸਦੀ ਮਹਿਲਾਵਾਂ ਮੀਟ ਖਾਂਦੀਆਂ ਹਨ।

 

ਇੰਡੀਆਸਪੈਂਡ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ 'ਚ ਆਮ ਤੌਰ 'ਤੇ 80 ਫੀਸਦੀ ਪੁਰਸ਼ ਤੇ 70 ਫੀਸਦੀ ਮਹਿਲਾਵਾਂ ਆਂਡੇ, ਮੱਛੀ ਤੇ ਮੀਟ ਦਾ ਸੇਵਨ ਕਰਦੇ ਹਨ। ਹਾਲਾਕਿ ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਾਰਤ 'ਚ ਲੋਕਾਂ ਦੇ ਰੋਜ਼ਾਨਾ ਦੇ ਖਾਣੇ 'ਚ ਦੁੱਧ, ਦਹੀਂ, ਦਾਲ ਜਿਹੀਆਂ ਚੀਜ਼ਾਂ ਹੀ ਸ਼ਾਮਲ ਹਨ।

ਰਿਪੋਰਟ ਮੁਤਾਬਕ ਭਾਰਤ 'ਚ 42.8 ਫੀਸਦੀ ਮਹਿਲਾਵਾਂ ਤੇ 48.9 ਫੀਸਦੀ ਪੁਰਸ਼ ਹਫਤੇ 'ਚ ਇੱਕ ਵਾਰ ਮੀਟ ਜਾਂ ਮੱਛੀ ਦਾ ਸੇਵਨ ਜ਼ਰੂਰ ਕਰਦੇ ਹਨ। ਹਾਲਾਕਿ 15 ਤੋਂ 45 ਸਾਲ ਦੀ ਉਮਰ ਦੀਆਂ 45 ਪ੍ਰਤੀਸ਼ਤ ਮਹਿਲਾਵਾਂ ਦੁੱਧ ਤੇ ਦਹੀ ਖਾਂਦੀਆਂ ਹਨ ਜਦਕਿ 44.8 ਫੀਸਦੀ ਦਾਲਾਂ ਦਾ ਸੇਵਨ ਕਰਦੀਆਂ ਹਨ। ਇਸੇ ਤਰ੍ਹਾਂ 15 ਤੋਂ 45 ਸਾਲ ਦੇ 46.2 ਫੀਸਦੀ ਪੁਰਸ਼ ਦੁੱਧ ਤੇ ਦਹੀਂ ਖਾਂਦੇ ਹਨ ਤੇ 46.5 ਫੀਸਦੀ ਦਾਲ ਦਾ ਸੇਵਨ ਕਰਦੇ ਹਨ।