ਕੁਆਲਾ ਲੰਪਰ: ਮਲੇਸ਼ੀਆ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਸਿੱਖ ਸਿਆਸਤਦਾਨ ਗੋਬਿੰਦ ਸਿੰਘ ਦਿਓ ਨੂੰ ਪਹਿਲੀ ਵਾਰ ਘੱਟ ਗਿਣਤੀ ਭਾਈਚਾਰੇ ਦੇ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। 45 ਸਾਲਾ ਦਿਓ ਨੂੰ ਪਾਕਟਨ ਹਾਰਪਨ ਗੱਠਜੋੜ ਦੇ ਕੈਬਨਿਟ ਵਿੱਚ ਸੰਚਾਰ ਤੇ ਮਲਟੀਮੀਡੀਆ ਵਿਭਾਗ ਦਿੱਤਾ ਗਿਆ ਹੈ।


 

ਇਸ ਕੈਬਨਿਟ ਵਿੱਚ ਦਿਓ ਸਣੇ ਭਾਰਤੀ ਮੂਲ ਦੇ ਦੋ ਸਿਆਸਤਦਾਨ ਸ਼ਾਮਲ ਹਨ। ਭਾਰਤੀ ਮੂਲ ਦੇ ਦੂਜੇ ਵਜ਼ੀਰ ਦਾ ਨਾਂ ਐਮ ਕੁਲਸੇਗਰਨ ਹੈ, ਦਿਨ ਜਿਨ੍ਹਾਂ ਨੂੰ ਮਨੁੱਖੀ ਸੰਸਾਧਨ ਬਾਰੇ ਮੰਤਰੀ ਬਣਾਇਆ ਗਿਆ ਹੈ।

ਕੈਬਨਿਟ ਮੰਤਰੀ ਗੋਬਿੰਦ ਸਿੰਘ ਦਿਓ ਮਲੇਸ਼ੀਆ ਸੰਸਦ ਵਿੱਚ ਪੰਚੋਂਗ ਹਲਕੇ ਦੀ ਨੁਮਾਇੰਦਗੀ ਕਰਦੇ ਹਨ ਤੇ ਮਲੇਸ਼ੀਆ ਦੇ ਮਰਹੂਮ ਵਕੀਲ ਤੇ ਰਾਜਪਾਲ ਕਰਪਾਲ ਸਿੰਘ ਦੇ ਪੁੱਤਰ ਹਨ। ਪ੍ਰਧਾਨ ਮੰਤਰੀ ਮਹਾਥੀਰ ਮੁਹੰਮਦ ਵੱਲੋਂ ਉਨ੍ਹਾਂ ਨੂੰ ਨਵੀਂ ਕੈਬਨਿਟ ਵਿੱਚ ਸ਼ਾਮਲ ਕਰਨ ਤੋਂ ਬਾਅਦ ਕੱਲ੍ਹ ਨੈਸ਼ਨਲ ਪੈਲੇਸ ਵਿੱਚ ਸਮਾਗਮ ਦੌਰਾਨ ਉਨ੍ਹਾਂ ਮੰਤਰੀ ਵਜੋਂ ਸਹੁੰ ਚੁੱਕੀ।

ਮਲੇਸ਼ੀਆ ਦੇ ਪੰਜਾਬੀ ਭਾਈਚਾਰੇ ਨੇ ਮੰਤਰੀ ਦੇ ਤੌਰ ’ਤੇ ਦਿਓ ਦੀ ਨਿਯੁਕਤੀ ਦੀ ਸ਼ਲਾਘਾ ਕੀਤੀ ਹੈ। ਮਲੇਸ਼ੀਆ ਵਿੱਚ ਵਸਦੇ ਸਿੱਖਾਂ ਦੀ ਗਿਣਤੀ ਤਕਰੀਬਨ ਇੱਕ ਲੱਖ ਹੈ।